ਲੁਧਿਆਣਾ ਦੇ ਪਿੰਡਾਂ 'ਚ ਲੱਗਣ ਜਾ ਰਹੇ ਹਨ Aadhar Card Update ਸਬੰਧੀ ਵਿਸ਼ੇਸ਼ ਕੈਂਪ

in #delhi2 years ago

ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਨਵੇਂ ਆਧਾਰ ਕਾਰਡ/ਆਧਾਰ ਅਪਡੇਟ ਕਰਨ ਸਬੰਧੀ ਸਤੰਬਰ ਮਹੀਨੇ ਦੌਰਾਨ ਵੱਖ-ਵੱਖ ਪਿੰਡਾਂ ਵਿੱਚ ਲੱਗਣ ਵਾਲੇ ਕੈਂਪਾਂ ਦੀ ਰੂਪ ਰੇਖਾ ਤਿਆਰ ਕੀਤੀ ਗਈ ਹੈ। ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਸੁਰਭੀ ਮਲਿਕ ਨੇ ਦੱਸਿਆ ਕਿ ਨਵੇਂ ਆਧਾਰ ਕਾਰਡ/ਆਧਾਰ ਅਪਡੇਟ ਸਬੰਧੀ ਲੋਕਾਂ ਦੀ ਵੱਧ ਤੋਂ ਵੱਧ ਕਵਰੇਜ਼ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ 1 ਸਤੰਬਰ ਤੋਂ 30 ਸਤੰਬਰ, 2022 ਦੌਰਾਨ ਵੱਖ-ਵੱਖ ਪਿੰਡਾਂ ਵਿੱਚ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ।