ਭਾਰਤ ਵਿਕਾਸ ਪ੍ਰਰੀਸ਼ਦ ਡੇਰਾਬੱਸੀ ਨੇ 33ਵੇਂ ਪ੍ਰਰਾਜੈਕਟ ਤਹਿਤ ਕਰਵਾਏ ਪੇਂਟਿੰਗ ਮੁਕਾਬਲੇ

in #delhi2 years ago

ਭਾਰਤ ਵਿਕਾਸ ਪ੍ਰਰੀਸ਼ਦ ਡੇਰਾਬੱਸੀ ਵੱਲੋਂ ਸੰਸਕ੍ਰਿਤ ਹਫ਼ਤੇ ਨੂੰ ਮਨਾਉਂਦੇ ਹੋਏ ਪ੍ਰਰੀਸ਼ਦ ਦੇ 33 ਵੇਂ ਪੋ੍ਜੈਕਟ ਤਹਿਤ ਪਿੰਡ ਰਾਮਪੁਰ ਬਹਾਲ ਦੇ ਸਰਵ ਹਿੱਤਕਾਰੀ ਵਿਦਿਆ ਮੰਦਰ ਸਕੂਲ 'ਚ ਆਪਣੇ ਆਲੇ ਦੁਆਲੇ ਨੂੰ ਬਚਾਉਣ ਲਈ ਸਕੂਲੀ ਬੱਚਿਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ ਗਏ। ਪੇਂਟਿੰਗ ਦੌਰਾਨ ਬੱਚਿਆਂ ਨੇ ਆਪਣੇ ਵਿਚਾਰ ਵੀ ਪ੍ਰਗਟ ਕੀਤੇ। ਜਿਸ 'ਚ ਲਗਭਗ ਸਕੂਲ ਦੇ 70 ਵਿਦਿਆਰਥੀਆਂ ਨੇ ਭਾਗ ਲਿਆ। ਸੀਨੀਅਰ ਵਿੰਗ 'ਚ ਪਹਿਲਾ ਨੰਬਰ ਖੁਸ਼ਪ੍ਰਰੀਤ ਕੌਰ, ਦੂਜਾ ਨੰਬਰ, ਜਸ਼ਨਜੋਤ ਸਿੰਘ ਅਤੇ

ਤੀਜਾ ਨੰਬਰ ਹਰਪ੍ਰਰੀਤ ਕੌਰ ਨੇ ਪ੍ਰਰਾਪਤ ਕੀਤਾ। ਜੂਨੀਅਰ ਵਿੰਗ 'ਚ ਪਹਿਲੇ ਨੰਬਰ 'ਤੇ ਮੋਹਿਨੀ ਦੂਜੇ ਨੰਬਰ ਤੇ ਚੀਤਿਕਾ ਅਤੇ ਤੀਜੇ ਨੰਬਰ ਤੇ ਸ਼ਿਖਾ ਰਹੀ। ਸਕੂਲ ਦੇ ਅਧਿਆਪਕ ਸਰਬਜੀਤ ਕੌਰ, ਸੀਮਾ ਰਾਣੀ, ਅਨੂੰ ਮੇਹਤਾ, ਅੰਜਲੀ ਸ਼ਰਮਾ, ਮਨਜੀਤ ਕੌਰ, ਉਪਾਸਨਾ ਦੇਵੀ, ਸੋਨੀਆ ਨੇ ਇਸ ਮੌਕੇ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ। ਪ੍ਰਰੀਸ਼ਦ ਵੱਲੋਂ ਪਹਿਲੇ ਸਥਾਨ 'ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਪੈੱਨ ਦੇ ਕੇ ਉਨਾਂ੍ਹ ਦੀ ਹੌਸਲਾ ਅਫ਼ਜਾਈ ਕੀਤੀ ਗਈ।