ਪੰਛੀ ਰੱਖ ’ਚ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਨ ਵਾਲਾ ਕਾਬੂ

in #delhi2 years ago

ਹਰੀਕੇ ਜੰਗਲੀ ਜੀਵ ਸੈਂਚੁਰੀ ’ਚ ਨਾਜਾਇਜ਼ ਗਤੀਵਿਧੀਆਂ ਕਰਨ ਵਾਲਿਆਂ ਖ਼ਿਲਾਫ਼ ਜੰਗਲੀ ਜੀਵ ਹਰੀਕੇ ਦਾ ਵਿਭਾਗ ਸਖ਼ਤ ਹੋ ਗਿਆ ਹੈ। ਜਿਸਦੇ ਚਲਦਿਆਂ ਪਿਛਲੇ ਕੁਝ ਦਿਨਾਂ ਤੋਂ ਅਜਿਹੇ ਕਈ ਵਿਅਕਤੀਆਂ ਖ਼ਿਲਾਫ਼ ਪਰਚੇ ਦਰਜ ਕੀਤੇ ਜਾ ਰਹੇ ਹਨ। ਜਦੋਂਕਿ ਹੁਣ ਵਣ ਗਾਰਡ ਤੇਜਿੰਦਰ ਸਿੰਘ ਤੇ ਹੋਰ ਸਟਾਫ ਨੂੰ ਜੰਗਲੀ ਜੀਵ ਸੈਂਚੁਰੀ ਹਰੀਕੇ ਅਧੀਨ ਪੈਂਦੀ ਹੈੱਡਵਰਕਸ ਬੀਟ ਦੀ ਗਸ਼ਤ ਦੌਰਾਨ ਸੂਚਨਾ ਮਿਲੀ ਕਿ ਇਕ ਵਿਅਕਤੀ ਮਨਾਹੀ ਵਾਲੇ ਖੇਤਰ ਵਿਚ ਨਾਜਾਇਜ਼ ਤੌਰ ’ਤੇ ਦਾਖ਼ਲ ਹੋ ਕੇ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰ ਕੇ ਉਨ੍ਹਾਂ ਦਾ ਮੀਟ ਆਪਣੇ ਘਰ ਵੇਚ ਰਿਹਾ ਹੈ। ਕਮਲਜੀਤ ਸਿੰਘ ਵਣ ਰੇਂਜ ਅਫ਼ਸਰ ਦੀ ਅਗਵਾਈ ਵਿਚ ਸਟਾਫ ਨੇ ਉਕਤ ਵਿਅਕਤੀ ਦੇ ਘਰ ਛਾਪੇਮਾਰੀ ਕਰ ਕੇ 25 ਜਿਊਂਦੇ ਕੱਛੂਕੁੰਮੇ, 3 ਜੰਗਲੀ ਸੂਰ ਦੇ ਸਿਰ ਤੇ ਲਗਪਗ 25 ਕਿੱਲੋ ਜੰਗਲੀ ਸੂਰ ਦਾ ਮੀਟ ਜੋ ਫਰਿੱਜ ਵਿਚ ਰੱਖਿਆ ਹੋਇਆ ਸੀ, ਬਰਾਮਦ ਕੀਤਾ ਗਿਆ।