ਲੁਧਿਆਣਾ ਅਦਾਲਤ ਬੰਬ ਕਾਂਡ: ਐੱਨਆਈਏ ਨੇ ਹੈਪੀ ਮਲੇਸ਼ੀਆ ’ਤੇ ਰੱਖਿਆ 10 ਲੱਖ ਰੁਪਏ ਦਾ ਇਨਾਮ

in #delhi2 years ago

2022_9$largeimg_2131911996.jpgਲੁਧਿਆਣਾ ਅਦਾਲਤ ਬੰਬ ​​ਧਮਾਕੇ ਮਾਮਲੇ ਦੀ ਜਾਂਚ ਕਰ ਰਹੀ ਕੌਮੀ ਜਾਂਚ ਏਜੰਸੀ(ਐੱਨਆਈਏ) ਨੇ ਕਿਹਾ ਕਿ ਇਹ ਅੰਤਰਰਾਸ਼ਟਰੀ ਸਾਜ਼ਿਸ਼ ਸੀ। ਏਜੰਸੀ ਨੇ ਪਿੰਡ ਮੰਡੀ ਕਲਾਂ ਦੇ ਹਰਪ੍ਰੀਤ ਸਿੰਘ ਉਰਫ ਹੈਪੀ ਮਲੇਸ਼ੀਆ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ। ਇਸ ਦੇ ਨਾਲ ਹੀ ਉਸ ਦੇ ਸਿਰ 'ਤੇ 10 ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਹੈ। ਇਸ ਸਾਲ ਮਈ ਵਿੱਚ ਐੱਨਆਈਏ ਅਤੇ ਲੁਧਿਆਣਾ ਪੁਲੀਸ ਨੇ ਵੱਖ-ਵੱਖ ਅਪਰੇਸ਼ਨਾਂ ਵਿੱਚ ਨੌਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿੱਚ ਨਾਬਾਲਗ ਵੀ ਸ਼ਾਮਲ ਹੈ, ਜੋ ਇੰਟਰਨੈਟ ਕਾਲਾਂ ਵਿੱਚ ਮਾਹਿਰ ਸੀ। ਮੁੱਖ ਮੁਲਜ਼ਮ ਪਹਿਲਾਂ ਜਰਮਨੀ ਸਥਿਤ ਖਾਲਿਸਤਾਨੀ ਅਤਿਵਾਦੀ ਜਸਵਿੰਦਰ ਸਿੰਘ ਮੁਲਤਾਨੀ ਸੀ। ਪੁਲੀਸ ਨੇ ਦਾਅਵਾ ਕੀਤਾ ਸੀ ਕਿ ਧਮਾਕਾਖੇਜ਼ ਸਮੱਗਰੀ ਪਾਕਿਸਤਾਨ ਤੋਂ ਡਰੋਨ ਰਾਹੀਂ ਪਹੁੰਚਾਈ ਗਈ ਸੀ। ਹੈਪੀ ਮਲੇਸ਼ੀਆ ਦਾ ਨਾਮ ਪਹਿਲੀ ਵਾਰ ਇਸ ਕੇਸ ਵਿੱਚ ਆਇਆ ਹੈ।