ਸੁਨਾਮ 'ਚ ਖੌਫਨਾਕ ਵਾਰਦਾਤ: ਪਤੀ ਨੂੰ ਮਾਰ ਕੇ ਘਰ ਦੇ ਫਲੱਸ਼ ਟੈਂਕ 'ਚ ਦੱਬਿਆ, ਲਿਖਵਾਈ ਗੁੰਮਸ਼ੁਦਾ ਰਿਪੋਰਟ

in #delhi2 years ago

ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਦੇ ਸੁਨਾਮ ਵਿੱਚ ਇੱਕ ਬਹੁਤ ਹੀ ਭਿਆਨਕ ਅਤੇ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ। ਇਥੇ ਪਿੰਡ ਬਖਸ਼ੀਵਾਲਾ ਵਿੱਚ ਇੱਕ ਪਤਨੀ ਨੇ ਆਪਣੇ ਪਤੀ ਨੂੰ ਮਾਰ ਕੇ ਕੱਚੇ ਫਲੱਸ਼ ਦੇ ਟੈਂਕ ਵਿੱਚ ਦੱਬ ਦਿੱਤਾ ਅਤੇ ਫਿਰ ਪੁਲਿਸ ਕੋਲ ਉਸਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾ ਦਿੱਤੀ। ਆਧਾਰ ਕਾਰਡ ਅਨੁਸਾਰ ਕਾਤਲ ਪਤਨੀ ਦਾ ਨਾਂਅ ਰਾਜੀ ਕੌਰ ਹੈ। ਪੁਲਿਸ ਨੇ ਕਈ ਦਿਨਾਂ ਪਿੱਛੋਂ ਇਸ ਸਨਸਨੀਖੇਜ ਮਾਮਲੇ ਤੋਂ ਪਰਦਾ ਚੁੱਕਦੇ ਹੋਏ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਘਰ ਦੇ ਫਲੱਸ਼ ਟੈਂਕ ਵਿੱਚ ਬਰਾਮਦ ਕਰ ਲਿਆ, ਜਿਸ ਨਾਲ ਸਾਰੇ ਪਿੰਡ ਵਿੱਚ ਹਾਹਾਕਾਰ ਮੱਚ ਗਈ। ਇਸ ਖੌਫਨਾਕ ਘਟਨਾ ਨੇ ਪੂਰੇ ਪਿੰਡ ਨੂੰ ਹਿਲਾ ਕੇ ਰੱਖ ਦਿੱਤਾ ਹੈ।

ਜਾਣਕਾਰੀ ਅਨੁਸਾਰ ਪਿੰਡ ਬਖ਼ਸੀਵਾਲਾ ਦੇ ਗਰੀਬ ਪਰਿਵਾਰ ਨਾਲ ਸਬੰਧਤ ਨੌਜਵਾਨ ਕਾਲਾ ਇੱਕ ਮਹੀਨੇ ਤੋਂ ਲਾਪਤਾ ਸੀ। ਪਰਿਵਾਰਕ ਮੈਂਬਰਾਂ ਨੇ ਘਰਵਾਲੀ ਦੇ ਕਹਿਣ 'ਤੇ ਗੁੰਮਸ਼ੁਦਾ ਦੀ ਰਿਪੋਰਟ ਲਿਖਵਾਈ ਗਈ ਸੀ। ਪਰੰਤੂ ਜਦੋਂ ਪੁਲਿਸ ਨੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਤਾਂ ਘਰ ਦੇ ਫਲੱਸ਼ ਟੈਂਕ ਵਿਚੋਂ ਖੋਦ ਕੇ ਲਾਸ਼ ਨੂੰ ਬਰਾਮਦ ਕਰ ਲਿਆ।

Sort:  

Please like mam

Please like my news