ਮਾਂ ਨੇ ਨਹੀਂ ਬਣਾਈ ਪਸੰਦ ਦੀ ਸਬਜ਼ੀ, ਪੁੱਤ ਨੇ ਡੰਡਿਆਂ ਨਾਲ ਕੁੱਟਣ ਪਿਛੋਂ ਛੱਤ ਤੋਂ ਦਿੱਤਾ ਧੱਕਾ, ਹੋਈ ਮੌਤ

in #delhi2 years ago

ਲੁਧਿਆਣਾ ਸ਼ਹਿਰ ਤੋਂ ਇੱਕ ਖੌਫਨਾਕ ਖ਼ਬਰ ਸਾਹਮਣੇ ਆ ਰਹੀ ਹੈ। ਇਥੇ ਉਦਯੋਗਿਕ ਨਗਰ ਵਿੱਚ ਇੱਕ ਮੁੰਡੇ ਵੱਲੋਂ ਆਪਣੀ ਮਾਂ ਦਾ ਕਤਲ ਕਰ ਦਿੱਤਾ ਗਿਆ ਹੈ। ਆਸ ਪਾਸ ਦੇ ਲੋਕ ਵੀ ਇਸ ਕਤਲ ਦੇ ਕਾਰਨ ਨੂੰ ਸੁਣ ਕੇ ਹੈਰਾਨ ਰਹਿ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਮੁੰਡੇ ਦੇ ਨਾਪਸੰਦ ਸਬਜ਼ੀ ਬਣਾਏ ਜਾਣ ਕਾਰਨ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜਾਣਕਾਰੀ ਅਨੁਸਾਰ ਮਾਂ ਨੇ ਘੀਆ ਦੀ ਸਬਜ਼ੀ ਬਣਾਈ ਸੀ, ਜਿਹੜੀ ਉਸਦੇ ਮੁੰਡੇ ਨੂੰ ਬਿਲੁਕਲ ਵੀ ਪਸੰਦ ਨਹੀਂ ਸੀ। ਮੁਲਜ਼ਮ ਨੇ ਮਾਂ ਦੂਜੀ ਵਾਰ ਸਬਜ਼ੀ ਬਣਾਉਣ ਲਈ ਕਿਹਾ ਤਾਂ ਮਾਂ ਨੇ ਇਨਕਾਰ ਕਰ ਦਿੱਤਾ। ਨਤੀਜੇ ਵੱਜੋਂ ਗੁੱਸੇ ਵਿੱਚ ਆਏ ਮੁੰਡੇ ਨੇ ਆਪਣੀ ਬਜ਼ੁਰਗ ਮਾਂ ਨੂੰ ਡੰਡਿਆਂ ਨਾਲ ਕੁੱਟ ਕੁੱਟ ਸ਼ੁਰੂ ਕਰ ਦਿੱਤਾ।

ਜਾਣਕਾਰੀ ਅਨੁਸਾਰ ਜਦੋਂ ਮਾਂ ਨੂੰ ਕੁੱਟ ਰਹੇ ਮੁੰਡੇ ਨੂੰ ਰੋਕਣ ਲਈ ਪਿਤਾ ਵਿਚਾਲੇ ਆਇਆ ਤਾਂ ਮੁੰਡੇ ਨੇ ਉਸ ਦੀ ਵੀ ਕੁੱਟਮਾਰ ਸ਼ੁਰੂ ਕਰ ਦਿੱਤਾ। ਅਖ਼ੀਰ ਗੁੱਸੇ ਵਿੱਚ ਆਏ ਮੁੰਡੇ ਨੇ ਆਪਣੀ ਮਾਂ ਨੂੰ ਛੱਤ ਤੋਂ ਬਾਹਰ ਧੱਕਾ ਦੇ ਦਿੱਤਾ, ਜਿਸ ਕਾਰਨ ਔਰਤ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਬਜ਼ੁਰਗ ਔਰਤ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਪਰੰਤੂ ਉਸਦੀ ਮੌਤ ਹੋ ਗਈ।