ਸਿੱਧੂ ਮੂਸੇਵਾਲਾ ਦੇ ਫੈਨ ਦੀ ਨਿਵੇਕਲੀ ਪਹਿਲ, 'ਬਾਈ ਜੀ' ਦੀ ਯਾਦ 'ਚ ਮਨੁੱਖਤਾ ਦੀ ਸੇਵਾ ਕਰ ਰਿਹੈ ਆਟੋ ਚਾਲਕ

in #delhi2 years ago

ਮਰਹੂਮ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਨੂੰ ਇਸ ਦੁਨੀਆ ਤੋਂ ਗਏ ਭਾਵੇਂ 6 ਮਹੀਨੇ ਦੇ ਕਰੀਬ ਸਮਾਂ ਗੁਜ਼ਰ ਚੁੱਕਿਆ ਹੈ ਪਰ ਉਹ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ਵਿਚ ਅਜੇ ਵੀ ਜਿਉਂਦਾ ਹੈ। ਪੰਜਾਬੀ ਗਾਇਕ ਦੇ ਫੈਨਜ਼ ਵੱਲੋਂ ਵੱਖੋ-ਵੱਖਰੇ ਤਰੀਕਿਆਂ ਨਾਲ ਉਸ ਨੂੰ ਯਾਦ ਕੀਤਾ ਜਾ ਰਿਹਾ ਹੈ। ਅਜਿਹਾ ਹੀ ਇਕ ਫੈਨ ਹੈ ਸੰਗਰੂਰ ਦਾ ਇਕ ਆਟੋ ਚਾਲਕ ਮਨਦੀਪ ਸਿੰਘ ਗੋਗੀ ਜੋ ਮਨੁੱਖਤਾ ਦੀ ਸੇਵਾ ਕਰ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਟ ਕਰ ਰਿਹਾ ਹੈ।ਮਨਦੀਪ ਸਿੰਘ ਗੋਗੀ ਸਿੱਧੂ ਮੂਸੇਵਾਲਾ ਦੀ ਯਾਦ ਵਿਚ ਕੈਂਸਰ ਮਰੀਜ਼ਾਂ ਦੀ ਸਹਾਇਤਾ ਕਰ ਰਿਹਾ ਹੈ। ਉਹ ਆਪਣੇ ਆਟੋ ਵਿਚ 15 ਕਿੱਲੋਮੀਟਰ ਦੇ ਘੇਰੇ ਤੋਂ ਕੈਂਸਰ ਮਰੀਜ਼ਾਂ ਨੂੰ ਹਸਪਤਾਲ ਤਕ ਮੁਫ਼ਤ ਵਿਚ ਲੈ ਕੇ ਆਉਂਦਾ ਹੈ ਤੇ ਉੱਥੋਂ ਵਾਪਸ ਵੀ ਛੱਡ ਕੇ ਆਉਂਦਾ ਹੈ। ਉਸ ਨੇ ਇਹ ਉਪਰਲਾ ਤਕਰੀਬਨ 3 ਮਹੀਨੇ ਪਹਿਲਾਂ ਸ਼ੁਰੂ ਕੀਤਾ ਸੀ ਤੇ ਰੋਜ਼ ਦੇ ਤਕਰੀਬਨ 5 ਤੋਂ 6 ਗੇੜੇ ਮਰੀਜ਼ਾਂ ਨੂੰ ਹਸਪਤਾਲ ਲਿਆਉਣ-ਲਜਾਉਣ ਦੇ ਲਗਾ ਰਿਹਾ ਹੈ। ਇਸ ਦੇ ਨਾਲ ਹੀ ਉਹ ਮਰੀਜ਼ਾਂ ਨੂੰ ਆਪਣਾ ਫੋਨ ਨੰਬਰ ਵੀ ਦੇ ਦਿੰਦਾ ਹੈ ਤਾਂ ਜੋ ਉਹ ਵੇਲੇ-ਕੁਵੇਲੇ ਵੀ ਲੋੜ ਪੈਣ 'ਤੇ ਉਸ ਨੂੰ ਬੁਲਾ ਸਕਣ। ਕਈ ਵਾਰ ਜਦ ਉਹ ਮੌਜੂਦ ਨਹੀਂ ਹੁੰਦਾ ਤਾਂ ਲੋੜ ਪੈਣ 'ਤੇ ਆਟੋ ਚਾਲਕ ਯੂਨੀਅਨ ਦੇ ਪ੍ਰਧਾਨ ਰਾਜੂ ਵੱਲੋਂ ਵੀ ਮਰੀਜ਼ਾਂ ਨੂੰ ਇਹ ਮੁਫ਼ਤ ਸੇਵਾ ਦਿੱਤੀ ਜਾਂਦੀ ਹੈ।