ਪਟਿਆਲਾ ਪੁਲਿਸ ਵੱਲੋਂ 6 ਪਿਸਤੌਲਾਂ ਸਮੇਤ ਚਾਰ ਗੈਂਗਸਟਰ ਕਾਬੂ

in #delhi2 years ago

ਪਟਿਆਲਾ ਪੁਲਿਸ ਨੇ 6 ਪਿਸਤੌਲਾਂ ਸਮੇਤ ਚਾਰ ਗੈਂਗਸਟਰਾਂ ਨੂੰ ਕਾਬੂ ਕੀਤਾ ਹੈ। ਵਰੁਨ ਸ਼ਰਮਾ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਕਾਨਫਰੰਸ ਰਾਹੀਂ ਦੱਸਿਆ ਕਿ ਡੀ.ਜੀ.ਪੀ. ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾ ਖਿਲਾਫ ਖਾਸ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਦੇ ਤਹਿਤ ਹੀ ਪਟਿਆਲਾ ਪੁਲਿਸ ਵੱਲੋਂ ਚਲਾਏ ਗਏ ਇਕ ਸਪੈਸ਼ਲ ਅਪਰੇਸ਼ਨ ਦੌਰਾਨ ਦੋ ਵੱਖ-ਵੱਖ ਕੇਸਾਂ ਵਿਚ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 6 ਪਿਸਟਲ ਬਰਾਮਦ ਕੀਤੇ ਗਏ ਹਨ।07-16696349444x3.jpgਇਸ ਸਪੈਸ਼ਲ ਅਪਰੇਸ਼ਨ ਦੌਰਾਨ ਹਰਬੀਰ ਸਿੰਘ ਅਟਵਾਲ ਪੀ.ਪੀ.ਐਸ, ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ, ਸ੍ਰੀ ਸੁਖਅਮ੍ਰਿਤ ਸਿੰਘ ਰੰਧਾਵਾ, ਪੀ.ਪੀ.ਐਸ, ਉਪ ਕਪਤਾਨ ਪੁਲਿਸ, ਡਿਟੈਕਟਿਵ ਪਟਿਆਲਾ ਦੀ ਨਿਗਰਾਨੀ ਹੇਠ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਦੀ ਅਗਵਾਈ ਹੇਠ 02 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 04 ਪਿਸਟਲ 32 ਬੋਰ ਸਮੇਤ 20 ਰੌਂਦ ਬਰਾਮਦ ਕੀਤੇ ਗਏ।