ਨਿਗਮ ਦੇ ‘ਕਮਾਊ ਪੁੱਤ’ ਬਣੇ ਪ੍ਰਾਪਰਟੀ ਟੈਕਸ ਵਿਭਾਗ ਦੇ ਮੁਲਾਜ਼ਮ, ਵਿੱਤੀ ਸਾਲ ’ਚ 4.75 ਕਰੋੜ ਰੁਪਏ ਕੀਤੇ ਇਕੱਠੇ

in #delhi2 years ago

ਮੌਜੂਦਾ ਸਮੇਂ ਵਿਚ ਨਗਰ ਨਿਗਮ ਦਾ ਪ੍ਰਾਪਰਟੀ ਟੈਕਸ ਵਿਭਾਗ ਕਮਾਊ ਪੁੱਤ ਬਣਿਆ ਹੋਇਆ ਹੈ। ਸਤੰਬਰ ਮਹੀਨੇ ਦੌਰਾਨ ਰਿਕਵਰੀ ਲਈ ਕਮਿਸ਼ਨਰ ਕੁਮਾਰ ਸੌਰਭ ਰਾਜ, ਸੰਯੁਕਤ ਕਮਿਸ਼ਨਰ ਹਰਦੀਪ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨੋਡਲ ਅਫ਼ਸਰ ਦਲਜੀਤ ਸਿੰਘ ਦੀ ਅਗਵਾਈ ਵਿਚ ਪੰਜ ਜ਼ੋਨ ਦੀਆਂ ਟੀਮਾਂ ਹਰ ਰੋਜ਼ ਰਿਕਵਰੀ ਲਈ ਫੀਲਡ ਵਿਚ ਆ ਰਹੀਆਂ ਹਨ। ਪ੍ਰਾਪਰਟੀ ਟੈਕਸ ਵਿਭਾਗ ਨੇ ਪਿਛਲੇ ਸਾਲ 30 ਸਤੰਬਰ ਤੱਕ 19 ਕਰੋੜ ਦਾ ਅੰਕੜਾ ਪਾਰ ਕੀਤਾ ਸੀ, ਜਦਕਿ ਇਸ ਵਿੱਤੀ ਸਾਲ ਵਿਚ ਵਿਭਾਗ ਨੇ 18.32 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਮੰਗਲਵਾਰ ਨੂੰ 78.26 ਲੱਖ ਰੁਪਏ ਦਾ ਟੈਕਸ ਵਸੂਲਿਆ ਗਿਆ, ਵਿਭਾਗ ਵੱਲੋਂ ਨਹਿਰੂ ਸ਼ਾਪਿੰਗ ਕੰਪਲੈਕਸ ਵਿਚ ਕੈਂਪ ਲਗਾਇਆ ਗਿਆ। ਇਸ ਦੇ ਨਾਲ ਹੀ ਸਾਰੇ ਜ਼ੋਨਾਂ ਦੇ ਨਾਲ-ਨਾਲ ਰਣਜੀਤ ਐਵੇਨਿਊ ਦਫ਼ਤਰ ਵਿੱਚ ਲੋਕਾਂ ਨੇ ਟੈਕਸ ਅਦਾ ਕੀਤਾ। ਇਸ ਵਾਰ 27 ਤਰੀਕ ਤੱਕ ਪਿਛਲੇ ਸਾਲ ਨਾਲੋਂ 4.75 ਕਰੋੜ ਰੁਪਏ ਵੱਧ ਟੈਕਸ ਵਸੂਲਿਆ ਗਿਆ ਹੈ, ਜਦੋਂਕਿ ਟੀਮ 6 ਕਰੋੜ ਰੁਪਏ ਦਾ ਟੀਚਾ ਲੈ ਕੇ ਬੈਠੀ ਹੈ।