ਸਰਕਾਰੀ ਹਸਪਤਾਲ ਵਿੱਚੋਂ ਨਵਜੰਮਿਆ ਬੱਚਾ ਹੋਇਆ ਚੋਰੀ

in #delhi2 years ago

ਬਠਿੰਡਾ ਦੇ ਸਰਕਾਰੀ ਹਸਪਤਾਲ 'ਚੋਂ 4 ਦਿਨ ਦੇ ਨਵਜੰਮੇ ਬੱਚੇ ਨੂੰ ਫਿਲਮੀ ਸਟਾਈਲ 'ਚ ਅਗਵਾ ਕਰ ਲਿਆ ਗਿਆ। 4 ਦਿਨ ਪਹਿਲਾਂ ਬਬਲੀ ਨਾਂ ਦੀ ਔਰਤ ਨੇ ਇਕ ਬੇਟੇ ਨੂੰ ਜਨਮ ਦਿੱਤਾ ਸੀ। ਅੱਜ ਦੁਪਹਿਰ ਇਕ ਵਜੇ ਅਚਾਨਕ ਨਰਸ ਦਾ ਪਹਿਰਾਵਾ ਪਾ ਕੇ ਇੱਕ ਔਰਤ ਬਬਲੀ ਕੋਲ ਆ ਕੇ ਕਹਿਣ ਲੱਗੀ ਤੁਹਾਡੇ ਬੱਚੇ ਨੂੰ ਹੇਠਾਂ ਡਾਕਟਰ ਨੇ ਚੈੱਕ ਕਰਵਾਉਣਾ ਹੈ, ਫਿਰ ਉਹ ਬੱਚੇ ਨੂੰ ਆਪਣੇ ਨਾਲ ਲੈ ਕੇ ਹੇਠਾਂ ਚਲੀ ਗਈ ਤਾਂ ਬਬਲੀ ਦੀ ਭਤੀਜੀ ਵੀ ਉਸ ਦੇ ਨਾਲ ਤੁਰ ਪਈ, ਪਰ ਜਦੋਂ ਹੇਠਾਂ ਪੋੜੀਆਂ ਕੋਲ ਪੁੱਜੀ ਤਾਂ ਬਬਲੀ ਦੀ ਭਤੀਜੀ ਨੂੰ ਕਿਹਾ ਕਿ ਜੇਕਰ ਤੁਹਾਡੇ ਕੋਲ ਮਾਂ ਦਾ ਆਧਾਰ ਕਾਰਡ ਨਹੀਂ ਹੈ ਤਾਂ ਜਲਦੀ ਆਧਾਰ ਕਾਰਡ ਲੈ ਕੇ ਆਵੋ ਅਤੇ ਬੱਚਾ ਮੈਨੂੰ ਫੜਾ ਦਿਓ । ਜਦ ਲੜਕੀ ਅਧਾਰ ਕਾਰਡ ਲੈ ਕੇ ਵਾਪਸ ਆਈ ਤਾਂ ਉੱਥੇ ਕੋਈ ਵੀ ਨਹੀਂ ਸੀ । ਉਹ ਲੜਕੀ ਬੱਚੇ ਨੂੰ ਲੈ ਕੇ ਰਫੂਚੱਕਰ ਹੋ ਚੁੱਕੀ ਸੀ ।ਪੁਲਿਸ ਮੁਲਾਜ਼ਮਾਂ ਨੇ ਨਵਜੰਮੇ ਬੱਚੇ ਦੀ ਮਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਹਸਪਤਾਲ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ, ਫੁਟੇਜ 'ਚ ਮੂੰਹ 'ਤੇ ਮਾਸਕ ਪਾਈ 23-25 ​​ਸਾਲਾ ਲੜਕੀ ਅਤੇ ਮੂੰਹ ਅਤੇ ਸਿਰ ਨੂੰ ਮਫਲਰ ਅਤੇ ਸ਼ਾਲ ਨਾਲ ਢੱਕਿਆ ਹੋਇਆ ਇਕ ਔਰਤ ਬੱਚਾ ਚੋਰੀ ਕਰਕੇ ਫਰਾਰ ਹੋ ਗਈ ਹੈ। ਪੁਲਿਸ ਨੇ ਅਣਪਛਾਤੀ ਔਰਤਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੌਕੇ 'ਤੇ ਪਹੁੰਚੇ ਡੀਐਸਪੀ ਵਿਸ਼ਵਜੀਤ ਦਾ ਕਹਿਣਾ ਹੈ ਕਿ ਜਲਦੀ ਹੀ ਬੱਚੇ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਜਾਵੇਗਾ।