ਅਯੁੱਧਿਆ ਨਾਲ ਜੁੜੇ ਲਾਰੈਂਸ ਬਿਸ਼ਨੋਈ ਗੈਂਗ ਦੇ ਤਾਰ

in #delhi2 years ago

ਪੰਜਾਬ ਦੇ ਲਾਰੈਂਸ ਬਿਸ਼ਨੋਈ ਗੈਂਗ ਦੇ ਤਾਰ ਅਯੁੱਧਿਆ ਨਾਲ ਵੀ ਜੁਡ਼ਦੇ ਨਜ਼ਰ ਆ ਰਹੇ ਹਨ। ਪੰਜਾਬ ਪੁਲਿਸ, ਦਿੱਲੀ ਪੁਲਿਸ ਤੇ ਐੱਨਆਈਏ ਦੀ ਸਾਂਝੀ ਟੀਮ ਨੇ ਰਾਮਨਗਰੀ ਦੇ ਪੂਰਾਬਾਜ਼ਾਰ ਤੇ ਉਸ ਦੇ ਨੇਡ਼ਲੇ ਖੇਤਰਾਂ ’ਚ ਪਡ਼ਤਾਲ ਕੀਤੀ ਹੈ। ਕੁਝ ਦਿਨ ਪਹਿਲਾਂ ਹੋਈ ਇਸ ਕਾਰਵਾਈ ਦੀ ਸਥਾਨਕ ਪੁਲਿਸ ਨੂੰ ਵੀ ਭਿਣਕ ਨਹੀਂ ਲੱਗੀ।

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੱਤਿਆ ਕਾਂਡ ਤੇ ਮੁਹਾਲੀ (ਪੰਜਾਬ) ’ਚ ਇੰਟੈਲੀਜੈਂਸ ਦਫ਼ਤਰ ’ਤੇ ਰਾਕਟ ਲਾਂਚਰ ਨਾਲ ਹੋਏ ਹਮਲੇ ’ਚ ਇੱਥੋਂ ਦੇ ਪੂੁਰਾਬਾਜ਼ਾਰ ਦੇ ਇਕ ਲਡ਼ਕੇ ਦੀ ਟੀਮ ਨੂੰ ਭਾਲ ਹੈ।