ਕਰਤਾਰਪੁਰ ਲਾਂਘੇ 'ਤੇ ਬਣਨ ਵਾਲੇ ਪੁਲ ਦਾ ਪਾਕਿਸਤਾਨ ਸਰਕਾਰ ਨੇ ਕੀਤਾ ਕੰਮ ਸ਼ੁਰੂ

in #delhi2 years ago

ਭਾਰਤ (India) ਅਤੇ ਪਾਕਿਸਤਾਨ (Pakistan) ਸਰਕਾਰਾਂ ਦੀ ਪਹਿਲ ਕਦਮੀ ਕਰਦਿਆਂ ਨਾਨਕ ਨਾਮ ਲੇਵਾ ਸੰਗਤਾਂ ਲਈ ਕਰਤਾਰਪੁਰ ਲਾਂਘਾ (Kartarpur Corridor) ਖੋਲ੍ਹਿਆ ਗਿਆ ਤਾਂ ਜੋ ਭਾਰਤ ਦੇ ਲੋਕ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ (Shri Kartarpur Sahib) ਦੇ ਦਰਸ਼ਨ ਕਰ ਸਕਣ। ਉਸ ਸਮੇਂ ਹੋਏ ਸਮਝੌਤੇ ਦੌਰਾਨ ਰਾਵੀ ਦਰਿਆ 'ਤੇ ਕਰਤਾਰਪੁਰ ਲਾਂਘੇ ਰਾਹੀਂ ਦੋਵਾਂ ਦੇਸ਼ਾਂ ਨੂੰ ਜੋੜਨ ਲਈ ਇੱਕ ਪੁਲ ਬਣਾਇਆ ਜਾਣਾ ਸੀ। ਉਸ ਸਮੇਂ ਭਾਰਤ ਸਰਕਾਰ ਨੇ ਆਪਣੀ ਤਰਫੋਂ ਪੁਲ ਦਾ ਸਾਰਾ ਕੰਮ ਮੁਕੰਮਲ ਕਰ ਲਿਆ ਸੀ ਪਰ ਪਾਕਿਸਤਾਨ ਸਰਕਾਰ ਨੇ ਪੁਲ ਦਾ ਕੰਮ ਅਧੂਰਾ ਛੱਡ ਦਿੱਤਾ ਸੀ। ਪਰ ਹੁਣ ਪਾਕਿਸਤਾਨ ਸਰਕਾਰ ਨੇ ਪੁਲ ਦੀ ਉਸਾਰੀ ਸ਼ੁਰੂ ਕਰ ਦਿੱਤੀ ਹੈ ਤਾਂ ਜੋਂ ਦੋਨਾਂ ਦੇਸ਼ਾਂ ਨੂੰ ਰਾਵੀ ਦਰਿਆ 'ਤੇ ਪੁੱਲ ਬਣਾ ਕੇ ਜੋੜ ਦਿੱਤਾ ਜਾਵੇਂ।