ਸਰਕਾਰ ਦੇ ਭਰੋਸੇ ਮਗਰੋਂ ਭਾਰਤੀ ਕਿਸਾਨ ਯੂਨੀਅਨ ਕੌਮੀ ਮਾਰਗ ਖੋਲ੍ਹਣ ਲਈ ਰਜ਼ਾਮੰਦ

in #delhi2 years ago

ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਫਸਲ ਦੀ ਖਰੀਦ ਜਲਦੀ ਸ਼ੁਰੂ ਕਰੇਗੀ ਤੇ ਕਿਸਾਨਾਂ ਨੂੰ ‘ਜੇ’ ਫਾਰਮ ਜਾਰੀ ਕੀਤੇ ਜਾਣਗੇ। ਇਸ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਚੜੂਨੀ ਕੌਮੀ ਮਾਰਗ ਤੋਂ ਜਾਮ ਹਟਾਉਣ ਲਈ ਰਜ਼ਾਮੰਦ ਹੋ ਗਈ ਹੈ। ਇਸ ਤੋਂ ਪਹਿਲਾਂ ਕਿਸਾਨ ਯੂਨੀਅਨ ਨੇ ਸੂਬਾ ਸਰਕਾਰ ਖਿਲਾਫ ਦਿੱਲੀ-ਚੰਡੀਗੜ੍ਹ ਕੌਮੀ ਮਾਰਗ ਸ਼ਾਹਬਾਦ ਦੀ ਮੁੱਖ ਸੜਕ ’ਤੇ ਧਰਨਾ ਲਾ ਕੇ ਆਵਾਜਾਈ ਠੱਪ ਕਰ ਦਿੱਤੀ ਸੀ।