ਲੁਧਿਆਣਾ 'ਚ ਹੌਜ਼ਰੀ ਮਾਲਕ ਨੇ ਫੈਕਟਰੀ 'ਚ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ

in #delhi2 years ago

28_08_2022-dead_body_demo.jfif.jpgਕਿਦਵਈ ਨਗਰ ਦੇ ਰਹਿਣ ਵਾਲੇ ਹੌਜ਼ਰੀ ਮਾਲਕ ਕੁਲਦੀਪ ਸਿੰਘ ਨੇ ਮੋਹਰ ਸਿੰਘ ਨਗਰ ਵਿਚ ਪੈਂਦੀ ਆਪਣੀ ਫੈਕਟਰੀ ਵਿੱਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਪੁਲਿਸ ਦੇ ਮੁਤਾਬਕ ਕਾਰੋਬਾਰ ਤੋਂ ਹੋਏ ਨੁਕਸਾਨ ਦੇ ਚਲਦੇ ਕੁਲਦੀਪ ਸਿੰਘ ਡਿਪਰੈਸ਼ਨ ਵਿਚ ਸੀ। ਐਤਵਾਰ ਸਵੇਰੇ ਪ੍ਰੇਸ਼ਾਨੀ ਦੀ ਹਾਲਤ ਵਿਚ ਕਾਰੋਬਾਰੀ ਫੈਕਟਰੀ ਚਲਾ ਗਿਆ। ਕੁਝ ਸਮੇਂ ਬਾਅਦ ਜਦ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਕਈ ਵਾਰ ਫੋਨ ਕੀਤਾ ਤਾਂ ਉਸ ਨੇ ਕਾਲ ਰਸੀਵ ਨਾ ਕੀਤੀ। ਸ਼ੱਕ ਹੋਣ 'ਤੇ ਪਰਿਵਾਰਕ ਮੈਂਬਰ ਜਦ ਫੈਕਟਰੀ ਵਿੱਚ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਕੁਲਦੀਪ ਸਿੰਘ ਦੀ ਲਾਸ਼ ਫੈਕਟਰੀ ਵਿਚ ਲਟਕ ਰਹੀ ਸੀ।ਇਸ ਮਾਮਲੇ ਵਿਚ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ