ਪ੍ਰਤਾਪ ਬਾਜਵਾ ਨੇ ਵਿਧਾਨ ਸਭਾ ਦੇ ਸਪੀਕਰ ਸੰਧਵਾਂ ਨੂੰ ਲਿਖਿਆ ਪੱਤਰ, ਕੀਤੀ ਇਹ ਅਪੀਲ

in #delhi2 years ago

2022_12image_01_49_589882498mannssasssassasasasaaa.jpgਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਨੂੰ ਲਿਖੇ ਪੱਤਰ ’ਚ ਪ੍ਰਤਾਪ ਸਿੰਘ ਬਾਜਵਾ ਨੇ ਉਨ੍ਹਾਂ ਦੇ ਧਿਆਨ ’ਚ ਲਿਆਂਦਾ ਹੈ ਕਿ ਵਿਧਾਨ ਸਭਾ ਦੇ ਇਜਲਾਸ ਬਹੁਤ ਹੀ ਥੋੜ੍ਹੇ ਸਮੇਂ ਦੇ ਨੋਟਿਸ ਨਾਲ ਬੁਲਾਏ ਜਾ ਰਹੇ ਹਨ, ਜਿਸ ਨਾਲ ਮੈਂਬਰਾਂ ਦੇ ਸਵਾਲ ਕਰਨ ਦੇ ਹੱਕਾਂ ’ਤੇ ਡਾਕਾ ਵੱਜਦਾ ਹੈ। ਬਾਜਵਾ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ’ਚ ਰੂਲ 34 ਆਫ਼ ਦਿ ਰੂਲਜ਼ ਆਫ਼ ਪ੍ਰੋਸੀਜ਼ਰਸ ਐਂਡ ਕੰਡਕਟ ਆਫ਼ ਬਿਜ਼ਨੈੱਸ ਮੁਤਾਬਕ 15 ਦਿਨਾਂ ਦੇ ਸਪੱਸ਼ਟ ਨੋਟਿਸ ਦੀ ਘਾਟ ਕਾਰਨ ਮੈਂਬਰਾਂ ਵੱਲੋਂ ਦਿੱਤੇ ਗਏ ਸਵਾਲ ਸੂਚੀਬੱਧ ਨਹੀਂ ਹੁੰਦੇ। ਉਨ੍ਹਾਂ ਨਿਯਮ 7 ਦਾ ਹਵਾਲਾ ਦੇ ਕੇ ਕਿਹਾ, ‘‘ਸਦਨ ਮੁਲਤਵੀ ਹੋਣ ’ਤੇ ਲੀਵ ਟੂ ਇੰਟਰਡਿਊਸ ਏ ਬਿੱਲ ਪੇਸ਼ ਕਰਨ ਦੇ ਇਰਾਦੇ ਤੋਂ ਬਿਨਾਂ ਸਾਰੇ ਬਕਾਇਆ ਨੋਟਿਸ ਖ਼ਤਮ ਹੋ ਜਾਂਦੇ ਹਨ।’’ ਉਨ੍ਹਾਂ ਕਿਹਾ ਕਿ ਅਸਲ ਗੱਲ ਇਹ ਹੈ ਕਿ ਮੈਂਬਰ ਸਦਨ ਦੀ ਮੁਲਤਵੀ ਦੀ ਉਡੀਕ ਕਰਦੇ ਰਹਿ ਜਾਂਦੇ ਹਨ ਅਤੇ ਉਹ ਆਪਣੇ ਹਲਕਿਆਂ ਨੂੰ ਦਰਪੇਸ਼ ਮੁੱਦਿਆਂ ਦੇ ਨਿਪਟਾਰੇ ਲਈ ਕੋਈ ਸਵਾਲ ਜਾਂ ਹੋਰ ਨੋਟਿਸ ਨਹੀਂ ਦੇ ਸਕਦੇ।

Sort:  

Sir please like 🙏🙏🙏