ਅਜ਼ਬ-ਗਜ਼ਬ : ਮਰੀਜ਼ ਦੇ ਢਿੱਡ ''ਚੋਂ ਡਾਕਟਰ ਨੇ ਕੱਢੇ ਸਟੀਲ ਦੇ 63 ਚਮਚੇ

in #delhi2 years ago

2022_9image_11_15_048737162spoon.jpgਮੁਜ਼ੱਫਰਨਗਰ ਜ਼ਿਲ੍ਹੇ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਕ ਨਿੱਜੀ ਹਸਪਤਾਲ ’ਚ ਆਪਰੇਸ਼ਨ ਕਰਨ ਤੋਂ ਬਾਅਦ ਡਾਕਟਰ ਨੇ ਮਰੀਜ਼ ਦੇ ਢਿੱਡ ’ਚੋਂ 1-2 ਨਹੀਂ, ਸਗੋਂ ਇਕ ਤੋਂ ਬਾਅਦ ਇਕ ਸਟੀਲ ਦੇ 63 ਚਮਚੇ ਕੱਢੇ। ਮਰੀਜ਼ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਪਿੰਡ ਬੋਪੜਾ ਨਿਵਾਸੀ ਵਿਜੇ ਨਸ਼ੇ ਦਾ ਆਦੀ ਹੈ, ਜਿਸ ਕਾਰਨ ਉਸ ਨੂੰ ਸ਼ਾਮਲੀ ਦੇ ਨਸ਼ਾ ਛੁਡਾਊ ਕੇਂਦਰ ’ਚ ਦਾਖ਼ਲ ਕਰਵਾਇਆ ਗਿਆ ਸੀ। ਇਕ ਮਹੀਨਾ ਉੱਥੇ ਰਹਿਣ ਤੋਂ ਬਾਅਦ ਵਿਜੇ ਦੀ ਸਿਹਤ ਵਿਗੜ ਗਈ, ਇਸ ਲਈ ਉਸ ਨੂੰ ਮੁਜ਼ੱਫਰਨਗਰ ਦੇ ਇਕ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦਾ ਆਪਰੇਸ਼ਨ ਕੀਤਾ ਤਾਂ ਉਸ ਦੇ ਢਿੱਡ ’ਚੋਂ ਸਟੀਲ ਦੇ ਵੱਡੀ ਗਿਣਤੀ ’ਚ ਚਮਚੇ ਕੱਢੇ।