ਜਹਾਨੋਂ ਤੁਰ ਗਈ ਮਾਂ ਦਾ ਵਿਛੋੜਾ ਨਾ ਸਹਾਰ ਸਕਿਆ ਪੁੱਤ, ਦੁੱਖ ’ਚ ਟੁੱਟੇ ਨੇ ਕੀਤੀ ਖ਼ੁਦਕੁਸ਼ੀ

in #delhi2 years ago

ਬਾਘਾ ਪੁਰਾਣਾ ਵਿਖੇ ਆਪਣੀ ਬਿਮਾਰ ਮਾਂ ਦੀ ਮੌਤ ਹੋ ਜਾਣ ਕਾਰਣ ਦੁਖੀ ਹੋਏ ਪੁੱਤ ਨੇ ਵੀ ਘਰ ਵਿਚ ਹੀ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗੁਰਚਰਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਰਣਜੀਤ ਸਿੰਘ ਨੇ ਕਿਹਾ ਕਿ ਉਸਦੀ ਮਾਤਾ ਸੱਤਪਾਲ ਕੌਰ ਬਿਮਾਰ ਰਹਿੰਦੀ ਸੀ ਜਿਸ ਕਾਰਣ ਉਸਦੀ ਮੌਤ ਹੋ ਗਈ। ਮਾਂ ਦੀ ਮੌਤ ਦੇ ਸਦਮੇ ਕਾਰਣ ਹਰਪ੍ਰੀਤ ਸਿੰਘ (30) ਜੋ ਰੇਹੜੀ ਲਗਾਉਂਦਾ ਸੀ, ਇਹ ਸਦਮਾ ਬਰਦਾਸ਼ਤ ਨਹੀਂ ਕਰ ਸਕਿਆ ਅਤੇ ਉਸਨੇ ਘਰ ਵਿਚ ਹੀ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।