ਕੁੱਖ 'ਚ ਬੱਚੀਆਂ ਦਾ ਕਤਲ ਰੋਕਣ ਲਈ ਬਟਾਲਾ ਦੇ ਵਕੀਲ ਨੇ ਲਿਖਿਆ ਰਾਸ਼ਟਰਪਤੀ ਨੂੰ ਪੱਤਰ, ਲਿਆ ਇਹ ਐਕਸ਼ਨ

in #delhi2 years ago

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਬਟਾਲਾ ਦੇ ਇਕ ਵਕੀਲ ਵੱਲੋਂ ਕੁੱਖ ’ਚ ਬੇਟੀਆਂ ਨੂੰ ਮਾਰੇ ਜਾਣ ਦੇ ਮੁੱਦੇ ’ਤੇ ਲਿਖੇ ਗਏ ਇਕ ਪੱਤਰ ਦੇ ਮਾਮਲੇ ’ਚ 24 ਘੰਟਿਆਂ ’ਚ ਕਾਰਵਾਈ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਬਟਾਲਾ ਦੇ ਵਕੀਲ ਅਤੇ ਸਮਾਜ ਸੇਵੀ ਸੁਧੀਰ ਬਾਂਸਲ ਨੇ ਇਹ ਪੱਤਰ 27 ਅਕਤੂਬਰ ਨੂੰ ਈ-ਮੇਲ ਰਾਹੀਂ ਰਾਸ਼ਟਰਪਤੀ ਨੂੰ ਭੇਜਿਆ ਸੀ ਅਤੇ 28 ਅਕਤੂਬਰ ਨੂੰ ਰਾਸ਼ਟਰਪਤੀ ਭਵਨ ਤੋਂ ਆਈ ਇਕ ਮੇਲ ’ਚ ਇਹ ਭਰੋਸਾ ਦਿਵਾਇਆ ਹੈ, ਉਨ੍ਹਾਂ ਦੀ ਸ਼ਿਕਾਇਤ ’ਤੇ ਗੰਭੀਰਤਾ ਨਾਲ ਕਾਰਵਾਈ ਕਰਨ ਲਈ ਇਸ ਸ਼ਿਕਾਇਤ ਨੂੰ ਸਬੰਧਤ ਅਧਿਕਾਰੀਆਂ ਨੂੰ ਭੇਜ ਦਿੱਤਾ ਗਿਆ ਹੈ।