25 ਲੱਖ ਨਕਦ ਰਿਸ਼ਵਤ ਲੈਂਦਿਆਂ ਪਟਵਾਰੀ ਰੰਗੇ ਹੱਥੀ ਕਾਬੂ

in #delhi2 years ago

ਐਂਟੀ ਕੁਰਪਸ਼ਨ ਬਿਊਰੋ ਨੇ ਵੱਡੀ ਕਾਰਵਾਈ ਕਰਦਿਆਂ ਇੱਕ ਰਿਸ਼ਵਤਖੋਰ ਪਟਵਾਰੀ ਨੂੰ 25 ਲੱਖ 21 ਹਜ਼ਾਰ ਦੀ ਰਿਸ਼ਵਤ ਰਾਸ਼ੀ ਸਮੇਤ ਕਾਬੂ ਕੀਤਾ ਹੈ। ਇਸ ਪਟਵਾਰੀ ਨੇ ਸ਼ਿਕਾਇਤਕਰਤਾ ਦੀ ਜ਼ਮੀਨ ਦੀ ਮਿਣਤੀ ਕਰਨ ਦੇ ਬਦਲੇ ਇਹ ਰਕਮ ਮੰਗੀ ਸੀ। ਏ.ਸੀ.ਬੀ. ਦੇ ਏ.ਐਸ.ਪੀ ਡਾਕਟਰ ਦੁਰਗ ਸਿੰਘ ਰਾਜਪੁਰੋਹਿਤ ਨੇ ਦੱਸਿਆ ਕਿ ਸ਼ਿਕਾਇਤਕਰਤਾ ਮਨੋਜ ਨੇ ਏ.ਸੀ.ਬੀ. ਨੂੰ ਸ਼ਿਕਾਇਤ ਕਰਦਿਆਂ ਦੱਸਿਆ ਕਿ ਉਸ ਨੇ ਭਾਦਵਾਸੀਆ ਇਲਾਕੇ ਵਿੱਚ ਇੱਕ ਜ਼ਮੀਨ ਖਰੀਦੀ ਸੀ, ਜਿਸ ਦਾ ਆਕਾਰ 2 ਵਿੱਘੇ 20 ਬਿਸਵਾ ਸੀ। ਇਸ ਦੌਰਾਨ ਪਟਵਾਰੀ ਨੇ ਮੰਗ ਕੀਤੀ ਸੀ ਕਿ ਇਸ ਪਲਾਟ ਵਿਚੋਂ 20 ਬਿਸਵੇ ਜ਼ਮੀਨ ਯਾਨੀ 30×60 ਦਾ ਪਲਾਟ ਉਸ ਨੂੰ ਰਿਸ਼ਵਤ ਵਜੋਂ ਦੇਣਾ ਹੋਵੇਗਾ ਤਾਂ ਉਹ ਇਸ ਜ਼ਮੀਨ ਸਬੰਧੀ ਸਾਰੀਆਂ ਕਾਨੂੰਨੀ ਜ਼ਿੰਮੇਵਾਰੀਆਂ ਨੂੰ ਪੂਰਾ ਕਰ ਦੇਵੇਗਾ।ਜਦੋਂ ਸ਼ਿਕਾਇਤਕਰਤਾ ਨੇ ਇਹ ਜ਼ਮੀਨ ਵੇਚਣੀ ਸੀ ਤਾਂ ਉਸ ਨੂੰ ਜ਼ਮੀਨ ਦੀ ਗਿਰਦਾਵਰੀ, ਟਰੇਸ ਮੈਪ ਅਤੇ ਜ਼ਮੀਨ ਸਮੇਤ ਸਾਰੇ ਲੋੜੀਂਦੇ ਦਸਤਾਵੇਜ਼ਾਂ ਦੀ ਲੋੜ ਸੀ ਅਤੇ ਉਸ ਨੇ ਦੁਬਾਰਾ ਪਟਵਾਰੀ ਨਾਲ ਸੰਪਰਕ ਕੀਤਾ ਤਾਂ ਪਟਵਾਰੀ ਨੇ ਆਪਣੀ ਸ਼ਰਤ ਨੂੰ ਦੁਹਰਾਉਂਦਿਆਂ ਉਸ ਨੂੰ ਦੁਬਾਰਾ 200 ਵਰਗ ਗਜ਼ ਜ਼ਮੀਨ ਆਪਣੇ ਕਿਸੇ ਪਰਿਵਾਰਕ ਮੈਂਬਰ ਦੇ ਨਾਂ ਕਰਨ ਲਈ ਕਿਹਾ। ਜਦੋਂ ਗੱਲ ਸਿਰੇ ਨਾ ਲੱਗੀ ਤਾਂ ਉਸ ਜ਼ਮੀਨ ਦੀ ਕੀਮਤ ਜੋ ਕਿ ਕਰੀਬ 2 ਲੱਖ 80 ਹਜ਼ਾਰ ਬਣਦੀ ਹੈ, ਰਿਸ਼ਵਤ ਵਜੋਂ ਮੰਗੀ ਗਈ।