ਹਰ ਪਾਸੇ ਛਾਇਆ ਇਮਰਾਨ...

in #delhi2 years ago

ਪਾਕਿਸਤਾਨ ਤਹਿਰੀਕ-ਇ-ਇਨਸਾਫ਼ (ਪੀਟੀਆਈ) ਦੇ ਨੇਤਾ ਇਮਰਾਨ ਖ਼ਾਨ, ਹਕੂਮਤ ਤੋਂ ਬਾਹਰ ਹੋਣ ਦੇ ਬਾਵਜੂਦ ਸਿਆਸੀ-ਸਮਾਜਿਕ ਜੀਵਨ ਉੱਪਰ ਲਗਾਤਾਰ ਹਾਵੀ ਹਨ। ਪਿਛਲੇ ਤਿੰਨ ਮਹੀਨਿਆਂ ਤੋਂ ਇਕ ਵੀ ਦਿਨ ਅਜਿਹਾ ਨਹੀਂ ਲੰਘਿਆ ਜਦੋਂ ਉਹ ਕਿਸੇ ਨਾ ਕਿਸੇ ਘਟਨਾ ਕਾਰਨ ਖ਼ਬਰਾਂ ਦਾ ਕੇਂਦਰ ਨਾ ਬਣੇ ਹੋਣ। ਤਾਜ਼ਾ ਘਟਨਾਕ੍ਰਮ ਉਸ ਗੁਪਤ ਸਫ਼ਾਰਤੀ ਦਸਤਾਵੇਜ਼ ਨਾਲ ਜੁੜਿਆ ਹੋਇਆ ਹੈ ਜਿਸ ਦੇ ਆਧਾਰ ’ਤੇ ਉਹ ਦੋਸ਼ ਲਾਉਂਦੇ ਆਏ ਹਨ ਕਿ ਇਕ ਵਿਦੇਸ਼ੀ ਸਾਜ਼ਿਸ਼ ਦੇ ਅਧੀਨ ਉਨ੍ਹਾਂ ਦੀ ਸਰਕਾਰ ਦਾ ਤਖ਼ਤਾ ਪਲਟਿਆ ਗਿਆ। ਵਜ਼ੀਰੇ ਆਜ਼ਮ ਸ਼ਹਿਬਾਜ਼ ਸ਼ਰੀਫ਼ ਦੀ ਸਰਕਾਰ ਨੇ ਸ਼ਨਿੱਚਰਵਾਰ ਨੂੰ ਇਹ ਇਲਜ਼ਾਮ ਲਾਇਆ ਕਿ ਵਜ਼ੀਰੇ ਆਜ਼ਮ ਦੇ ਦਫ਼ਤਰ (ਪੀਐਮਓ) ਵਿਚੋਂ ਉਹ ਗੁਪਤ ਦਸਤਾਵੇਜ਼ (ਸਾਈਫ਼ਰ) ਗਾਇਬ ਹੈ ਜਿਸ ਦਾ ਜ਼ਿਕਰ ਇਮਰਾਨ ਖ਼ਾਨ ਵਾਰ-ਵਾਰ ਕਰਦੇ ਆਏ ਹਨ ਅਤੇ ਆਪਣੀਆਂ ਰੈਲੀਆਂ ਵਿਚ ਜਿਸ ਦੀ ਕਥਿਤ ਨਕਲ ਉਹ ਡੇਢ ਮਹੀਨੇ ਤੱਕ ਵਾਰ-ਵਾਰ ਲਹਿਰਾਉਂਦੇ ਰਹੇ। ਗੁਪਤ ਲਿਪੀ ਵਿਚ ਲਿਖਿਆ ਇਹ ਦਸਤਾਵੇਜ਼ (ਸਾਈਫ਼ਰ) ਚਾਰ ਮਹੀਨੇ ਪਹਿਲਾਂ ਵਾਸ਼ਿੰਗਟਨ ਵਿਚ ਤਤਕਾਲੀ ਪਾਕਿਸਤਾਨੀ ਸਫ਼ੀਰ ਅਸਦ ਮਜੀਦ ਤੇ ਅਮਰੀਕੀ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਡੋਨਲਡ ਲੂ ਦਰਮਿਆਨ ਹੋਈ