ਆਰਥਿਕ ਤੰਗੀ ਤੇ ਕਰਜ਼ਾ ਨਾ ਉਤਰਨ ਕਾਰਨ ਵਿਅਕਤੀ ਨੇ ਲਿਆ ਫਾਹਾ

in #delhi2 years ago

ਥਾਣਾ ਸਦਰ ਬਰਨਾਲਾ ਅਧੀਨ ਪੈਂਦੀ ਪੁਲਿਸ ਚੌਕੀ ਪੱਖੋ ਕੈਚੀਆਂ ਦੇ ਪਿੰਡ ਬਖਤਗੜ੍ਹ ਵਿਚ ਰਹਿੰਦੇ ਸੁਰਜੀਤ ਸਿੰਘ (55 ਸਾਲ) ਨੇ ਆਰਥਿਕ ਤੰਗੀ ਤੇ ਕਰਜ਼ਾ ਨਾ ਉਤਰਨ ਕਾਰਨ ਫਾਹਾ ਲੈ ਲਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸੁਰਜੀਤ ਸਿੰਘ ਦੀ ਪਹਿਲੀ ਪਤਨੀ ਦੀ ਮੌਤ ਹੋ ਗਈ ਸੀ ਤੇ ਦੂਜੇ ਵਿਆਹ ਤੋਂ ਸਾਲ ਬਾਅਦ ਉਹ ਔਰਤ ਛੱਡ ਗਈ ਸੀ। ਇਸ ਸਮੇਂ ਇਹ ਵਿਅਕਤੀ ਆਪਣੇ 10 ਸਾਲਾ ਪੁੱਤਰ ਨਾਲ ਰਹਿ ਰਿਹਾ ਸੀ। ਪਿਛਲੇ ਸਮੇਂ ਦੌਰਾਨ ਉਨ੍ਹਾਂ ’ਤੇ ਕਰਜ਼ੇ ਦਾ ਬੋਝ ਵਧਣ ਕਾਰਨ ਮਾਨਸਿਕ ਦਬਾਅ ਬਣ ਰਿਹਾ ਸੀ।