ਲੁਧਿਆਣਾ 'ਚ ਮਹਿੰਗਾਈ ਨੂੰ ਲੈ ਕੇ ਕਾਂਗਰਸ ਦਾ ਅਨੋਖਾ ਪ੍ਰਦਰਸ਼ਨ, ਰੇਤਾ, ਬਜਰੀ 'ਤੇ ਦੁੱਧ ਦੇ ਬਣਾਏ ਤੋਹਫੇ
ਲੁਧਿਆਣਾ: ਜਿੱਥੇ ਅੱਜ ਰੁਪਏ ਦੀ ਕੀਮਤ ਘਟਦੀ ਜਾ ਰਹੀ ਹੈ,ਉੱਥੇ ਹੀ ਲੋਕ ਮਹਿੰਗਾਈ ਤੋਂ ਬਹੁਤ ਪ੍ਰੇਸ਼ਾਨ ਹਨ। ਭਾਵੇਂ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ, ਦੀਵਾਲੀ ਵੀ ਕੁਝ ਦਿਨ ਦੂਰ ਹੈ, ਪਰ ਮਹਿੰਗਾਈ ਨੇ ਲੋਕਾਂ ਦੇ ਚਿਹਰਿਆਂ 'ਤੇ ਖਰਚਿਆਂ ਦੀ ਹਨੇਰੀ ਉਡਾ ਦਿੱਤੀ ਹੈ।ਇਸ ਦੇ ਮੱਦੇਨਜ਼ਰ ਅੱਜ ਘੰਟਾਘਰ ਚੌਕ ਸਥਿਤ ਲੁਧਿਆਣਾ ਭਾਜਪਾ ਦਫ਼ਤਰ ਦੇ ਸਾਹਮਣੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪਰਮਿੰਦਰ ਮਹਿਤਾ ਦੀ ਅਗਵਾਈ ਹੇਠ ਕਾਂਗਰਸੀਆਂ ਸਮੇਤ ਲੋਕਾਂ ਨੇ ਮਹਿੰਗਾਈ ਨੂੰ ਲੈ ਕੇ ਅਨੋਖਾ ਰੋਹ ਪ੍ਰਦਰਸ਼ਨ ਕੀਤਾ। ਜਿਸ ਵਿੱਚ ਮਹਿੰਗੇ ਭਾਅ ਰੇਤਾ-ਬੱਜਰੀ, ਦੁੱਧ, ਦਹੀਂ, ਘਿਓ, ਤੇਲ, ਪੈਟਰੋਲ-ਡੀਜ਼ਲ, ਗੈਸ ਸਿਲੰਡਰ, ਸਬਜ਼ੀਆਂ, ਦਾਲਾਂ ਅਤੇ ਹੋਰ ਖਾਣ-ਪੀਣ ਦੀਆਂ ਵਸਤੂਆਂ ਆਦਿ ਰੋਜ਼ਾਨਾ ਵਰਤੋਂ ਦੀਆਂ ਵਸਤੂਆਂ ਨੂੰ ਤੋਹਫ਼ੇ ਦਾ ਰੂਪ ਬਣਾ ਕੇ ਪ੍ਰਦਰਸ਼ਿਤ ਕੀਤਾ ਗਿਆ।