ਬੁਲਟ ਦਾ ਚਲਾਨ ਕੱਟਣ ਉਤੇ ਸਰਪੰਚ ਨੇ ਪੁਲਿਸ ਮੁਲਾਜ਼ਮ ਕੁੱਟਿਆ

in #crime2 years ago

ਇਹ ਮਾਮਲਾ ਹਰਿਆਣਾ ਦੇ ਪਾਣੀਪਤ ਦਾ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਈ ਸ਼ੁਰੂ ਕਰ ਦਿੱਤੀ ਗਈ ਹੈ।
ਦਰਅਸਲ, ਇਥੇ ਪੁਲਿਸ ਨੇ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਪੁਲਿਸ ਨੇ ਬੁਲਟ ਸਵਾਰ ਸਰਪੰਚ ਦਾ ਚਲਾਨ ਕੱਟ ਦਿੱਤਾ।
0gv.jpg

ਇਸ ਤੋਂ ਬਾਅਦ ਗੁੱਸੇ ਵਿਚ ਆਏ ਸਰਪੰਚ ਨੇ ਆਪਣੇ ਸਾਥੀਆਂ ਸਣੇ ਮੁਲਾਜ਼ਮਾਂ ਉਤੇ ਹਮਲਾ ਕਰ ਦਿੱਤਾ। ਸਰਪੰਚ ਮੁਲਾਜ਼ਮ ਨੂੰ ਕੁੱਟਦਾ ਰਿਹਾ ਤੇ ਕੋਲ ਖੜ੍ਹੇ ਹੋਰ ਮੁਲਾਜ਼ਮ ਸਾਥੀ ਇਸ ਦੀ ਵੀਡੀਓ ਬਣਾਉਂਦੇ ਰਹੇ, ਜੋ ਹੁਣ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ।