GST ਦਾ ਦਾਇਰਾ ਵਧਾਉਣ ਦੀ ਤਿਆਰੀ, ਜਾਣੋ ਕਿਹੜੀਆਂ ਚੀਜ਼ਾਂ ਹੋਣਗੀਆਂ ਮਹਿੰਗੀਆਂ


ਦਹੀਂ, ਪਾਪੜ ਵਰਗੇ ਕਈ ਪੈਕ ਕੀਤੇ ਭੋਜਨ ਪਦਾਰਥਾਂ 'ਤੇ ਜੀਐਸਟੀ ਲੱਗ ਸਕਦਾ ਹੈ। ਇਸ ਦੇ ਨਾਲ ਹੀ ਪ੍ਰਿੰਟਿੰਗ, ਰਾਈਟਿੰਗ, ਡਰਾਇੰਗ ਇੰਕ, ਐਲਈਡੀ ਲਾਈਟ ਅਤੇ ਲੈਂਪ ਸਮੇਤ ਸੋਲਰ ਵਾਟਰ ਹੀਟਰ 'ਤੇ ਟੈਕਸ ਦਾ ਦਾਇਰਾ ਵਧਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਚੰਡੀਗੜ੍ਹ ਵਿੱਚ ਜੀਐਸਟੀ ਕੌਂਸਲ ਦੀ 47ਵੀਂ ਮੀਟਿੰਗ ਦੇ ਪਹਿਲੇ ਦਿਨ ਕਈ ਅਜਿਹੀਆਂ ਵਸਤਾਂ ਨੂੰ ਜੀਐੱਸਟੀ ਦੇ ਦਾਇਰੇ 'ਚ ਲਿਆਉਣ ਲਈ ਸੂਬਿਆਂ ਦਰਮਿਆਨ ਸਹਿਮਤੀ ਬਣ ਗਈ ਹੈ, ਜੋ ਟੈਕਸ ਦੇ ਘੇਰੇ ਤੋਂ ਬਾਹਰ ਸਨ। ਮੀਟਿੰਗ ਦੌਰਾਨ ਮੁੱਖ ਤੌਰ ’ਤੇ ਤਿੰਨ ਰਿਪੋਰਟਾਂ ਕੌਂਸਲ ਅੱਗੇ ਪੇਸ਼ ਕੀਤੀਆਂ ਗਈਆਂ।