ਲੁਟੇਰਿਆਂ ਨੇ ਦਿਨ ਦਿਹਾੜੇ ਘਰ ਵਿਚੋਂ ਉਡਾਇਆ ਬੁਲੇਟ ਮੋਟਰਸਾਈਕਲ

in #batala2 years ago

ਕਾਦੀਆਂ ਸ਼ਹਿਰ ਦੇ ਅੰਦਰ ਆਏ ਦਿਨ ਮੋਟਰਸਾਈਕਲ ਚੋਰੀ ਦੀਆਂ ਘਟਨਾਵਾਂ ਦਿਨੋਂ ਦਿਨ ਵੱਧਦੀਆਂ ਜਾ ਰਹੀਆਂ ਹਨ, ਬੇਸ਼ੱਕ ਕਾਦੀਆਂ ਪੁਲਿਸ ਦੇ ਵੱਲੋਂ ਵੱਖ ਵੱਖ ਥਾਵਾਂ 'ਤੇ ਨਾਕੇਬੰਦੀ ਕਰਕੇ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ, ਪਰ ਇਸਦੇ ਬਾਵਜੂਦ ਵੀ ਕਾਦੀਆਂ 'ਚ ਚੋਰਾਂ ਦੇ ਹੌਂਸਲੇ ਬੁਲੰਦ ਹਨ। ਇਸੇ ਤਰਾਂ੍ਹ ਦੀ ਘਟਨਾ ਉਸ ਵੇਲੇ ਵਾਪਰੀ ਜਦੋਂ ਕਾਦੀਆਂ ਬੱਸ ਸਟੈਂਡ ਰਜ਼ਾਦਾ ਰੋਡ ਵਿਖੇ ਘਰ ਦੇ ਅੰਦਰੋਂ 3 ਮੋਟਰਸਾਈਕਲ ਸਵਾਰ ਚੋਰਾਂ ਦੇ ਵੱਲੋਂ ਅੰਦਰ ਲੱਗਾ ਕਾਲੇ ਰੰਗ ਦਾ ਬੁਲਟ ਮੋਟਰਸਾਈਕਲ ਚੋਰੀ ਕਰ ਲਿਆ ਗਿਆ ਅਤੇ ਜਿਸ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਤਲਵਿੰਦਰ ਸਿੰਘ ਭਾਟੀਆ ਪੁੱਤਰ ਅਰਵਿੰਦਰ ਸਿੰਘ ਭਾਟੀਆ ਨੇ ਦੱਸਿਆ ਕਿ ਉਨਾਂ੍ਹ ਦੀ ਰਿਹਾਇਸ਼ ਕਾਦੀਆਂ ਰਜਾਦਾ ਰੋਡ ਵਿਖੇ ਹੈ ਤੇ ਬਾਅਦ ਦੁਪਹਿਰ ਉਨਾਂ੍ਹ ਦਾ ਬੁਲਟ ਮੋਟਰਸਾਈਕਲ ਘਰ ਦੇ ਅੰਦਰ ਲੱਗਾ ਹੋਇਆ ਸੀ, ਜਿਸ ਨਾਲ ਉਨਾਂ੍ਹ ਦੇ ਇਕ ਚਿੱਟੇ ਰੰਗ ਦੀ ਮੋਪੇਡ ਵੀ ਅਤੇ ਇਕ ਸਾਈਕਲ ਲਗਾਇਆ ਸੀ, ਪਰ ਮੋਟਰਸਾਈਕਲ ਸਵਾਰ ਤਿੰਨ ਚੋਰਾਂ ਦੇ ਵੱਲੋਂ ਉਨਾਂ੍ਹ ਦੇ ਘਰ ਅੰਦਰ ਦਾਖ਼ਲ ਹੋ ਕੇ ਬੁਲਟ ਮੋਟਰਸਾਈਕਲ ਚੋਰੀ ਕੀਤਾ ਗਿਆ, ਜਿਸਦਾ ਨੰਬਰ ਪੀਬੀ 06 ਏਐੱਨ 2793 ਜੋ ਕਿ ਚੋਰੀ ਕਰ ਲਿਆ ਗਿਆ, ਜਿਸ ਸਬੰਧੀ ਉਨਾਂ੍ਹ ਨੇ ਕਾਦੀਆਂ ਪੁਲਿਸ ਨੂੰ ਸੂਚਿਤ ਕਰ ਦਿੱਤਾ। ਉਧਰ ਦੂਜੇ ਪਾਸੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਪੁੱਜੇ ਏਐੱਸਆਈ ਮੰਗਲ ਸਿੰਘ ਦੇ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਲਾਕੇ ਦੇ ਮੋਹਤਬਰ ਵਿਅਕਤੀਆਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਸ਼ਹਿਰ ਦੇ ਅੰਦਰ ਹੋ ਰਹੀਆਂ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਕੋਈ ਢੁੱਕਵੇਂ ਪ੍ਰਬੰਧ ਕੀਤੇ ਜਾਣ, ਕਿਉਂਕਿ ਕਾਦੀਆਂ ਸ਼ਹਿਰ ਦੇ ਵਿੱਚ ਚੋਰਾਂ ਦੇ ਹੌਂਸਲੇ ਪਿਛਲੇ ਕੁਝ ਦਿਨਾਂ ਤੋਂ ਕਾਫ਼ੀ ਬੁਲੰਦ ਨਜ਼ਰ ਆ ਰਹੇ ਹਨ ।23_05_2022-23btl_6_23052022_670-c-1_m.jpg