ਕਾਰ ਤੇ ਟਰੱਕ ਦੀ ਭਿਆਨਕ ਟੱਕਰ 'ਚ ਕਾਰ ਚਾਲਕ ਜ਼ਖ਼ਮੀ

in #batala2 years ago

ਕਾਦੀਆਂ ਦੇ ਨਜ਼ਦੀਕ ਕਸਬਾ ਹਰਚੋਵਾਲ ਤੋਂ ਗੁਰਦੁਆਰਾ ਪੁਲਪੁਖਤਾ ਸਾਹਿਬ ਨੂੰ ਜਾਣ ਵਾਲੇ ਰਸਤੇ ਵਿੱਚ ਕਾਰ ਅਤੇ ਟਰੱਕ ਦੀ ਇੱਕ ਭਿਆਨਕ ਟੱਕਰ ਦੌਰਾਨ ਕਾਰ ਦੇ ਚਕਨਾ ਚੂਰ ਅਤੇ ਕਾਰ ਚਾਲਕਾਂ ਦੇ ਜ਼ਖ਼ਮੀ ਹੋਣ ਦੀ ਖਬਰ ਮਿਲੀ ਹੈ। ਪ੍ਰਰਾਪਤ ਜਾਣਕਾਰੀ ਅਨੁਸਾਰ ਉੱਥੇ ਮੌਜੂਦ ਰਾਹਗੀਰਾਂ ਨੇ ਦੱਸਿਆ ਕਿ ਇਹ ਘਟਨਾ ਬੀਤੀ ਦੇਰ ਰਾਤ ਦੀ ਹੈ, ਜਦੋਂ ਇਕ ਕਾਰ ਟਰੱਕ ਨੂੰ ਓਵਰਟੇਕ ਕਰਦਿਆਂ ਅਤੇ ਟਰੱਕ ਚਾਲਕ ਦੇ ਵੱਲੋਂ ਅੱਗੋਂ ਕਿਸੇ ਹੋਰ ਨੂੰ ਬਚਾਉਂਦਿਆਂ ਇਹ ਹਾਦਸਾ ਵਾਪਰ ਗਿਆ, ਜਿਸ ਦੌਰਾਨ ਕਾਰ ਟਰੱਕ ਦੇ ਮਗਰਲੇ ਹੇਠਾਂ ਜਾ ਟਕਰਾਈ ਅਤੇ ਕਾਰ ਪੁਲ ਤੋਂ ਹੇਠਾਂ ਡਿੱਗਣ ਤੋਂ ਬਚ ਗਈ, ਪਰ ਕਾਰ ਪੂਰੀ ਤਰਾਂ੍ਹ ਚਕਨਾਚੂਰ ਹੋ ਗਈ ਹੈ, ਜਿਸ ਦੌਰਾਨ ਕਾਰ ਦੇ ਵਿਚ ਸਵਾਰ ਕਾਰ ਚਾਲਕ ਗੰਭੀਰ ਜ਼ਖ਼ਮੀ ਹੋ ਗਏ, ਜਿਨਾਂ੍ਹ ਨੂੰ ਆਸ ਪਾਸ ਦੇ ਲੋਕਾਂ ਨੇ ਤੁਰੰਤ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਅਤੇ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵੱਲੋਂ ਘਟਨਾ ਸਥਾਨ ਦਾ ਜਾਇਜ਼ਾ ਲੈਣ ਉਪਰੰਤ ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਜ਼ੇਰੇ ਇਲਾਜ ਕਰਨ ਦੌਰਾਨ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਭਰੋਸੇਯੋਗ ਸੂਤਰਾਂ ਮੁਤਾਬਕ ਪਤਾ ਲੱਗਿਆ ਕਿ ਕਾਰ ਚਾਲਕ ਦੇ ਵੱਲੋਂ ਓਵਰਟੇਕ ਕਰਦਿਆਂ ਹਾਦਸਾ ਵਾਪਰਿਆ ਜੇਕਰ ਕਾਰ ਦੀ ਸਪੀਡ ਹੋਰ ਥੋੜ੍ਹੀ ਜ਼ਿਆਦਾ ਹੁੰਦੀ ਤਾਂ ਕਾਰ ਪੁਲ ਦੇ ਹੇਠਾਂ ਥੱਲੇ ਡਿੱਗ ਸਕਦੀ ਸੀ, ਜਿਸ ਨਾਲ ਵੱਡੇ ਪੱਧਰ 'ਤੇ ਜਾਨੀ ਨੁਕਸਾਨ ਹੋ ਸਕਦਾ ਸੀ।23_05_2022-23btl_10_23052022_670-c-2_m.jpg