ਨਕਲੀ ਰਾਸ਼ਨ ਕਾਰਡ ਵਾਲਿਆਂ ਨਹੀਂ ਹੁਣ ਨਹੀਂ ਖੈਰ

in #attadal2 years ago

ਪੰਜਾਬ ਵਿੱਚ ਨਕਲੀ ਰਾਸ਼ਨ ਕਾਰਡਾਂ ਉਪਰ ਆਟਾ ਦਾਲ ਸਕੀਮ ਤਹਿਤ ਰਾਸ਼ਨ ਲੈਣ ਵਾਲਿਆਂ ਦੀ ਹੁਣ ਖੈਰ ਨਹੀਂ ਹੋਵੇਗੀ। ਜੀ ਹਾਂ, ਪੰਜਾਬ ਸਰਕਾਰ ਨੇ ਅਜਿਹੇ ਵਿਅਕਤੀਆਂ ਪਰਿਵਾਰਾਂ ਦੀ ਜਾਂਚ ਕਰਕੇ ਕਾਰਵਾਈ ਦੇ ਹੁਕਮ ਦਿੱਤੇ ਹਨ। ਦੱਸ ਦੇਈਏ ਕਿ ਪੰਜਾਬ ਵਿੱਚ ਕਈ ਅਜਿਹੇ ਧਨਾਢ ਪਰਿਵਾਰ ਵੀ ਹਨ, ਜਿਹੜੇ ਨਕਲੀ ਗਰੀਬ ਵੱਜੋਂ ਗ਼ਰੀਬਾਂ ਨੂੰ ਮਿਲਣ ਵਾਲੀ ਕਣਕ ਲੈ ਰਹੇ ਹਨ, ਜਦਕਿ ਕਈ ਅਜਿਹੇ ਵਿਅਕਤੀ ਵੀ ਹਨ, ਜਿਨ੍ਹਾਂ ਅਸਲੀ ਹੱਕਦਾਰਾਂ ਦੇ ਰਾਸ਼ਨ ਕਾਰਡ ਹੀ ਨਹੀਂ ਬਣੇ।IMG_20220906_123031.jpg
ਪੰਜਾਬ ਸਰਕਾਰ ਨੂੰ ਨਕਲੀ ਰਾਸ਼ਨ ਕਾਰਡਾਂ ਉਪਰ ਸਕੀਮ ਦਾ ਲਾਭ ਲੈ ਰਹੇ ਵਿਅਕਤੀਆਂ ਬਾਰੇ ਸ਼ਿਕਾਇਤਾਂ ਮਿਲਣ ਅਤੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਜਾਂਚ ਦੇ ਆਦੇਸ਼ ਦਿੱਤੇ ਹਨ। ਪੰਜਾਬ ਦੇ ਫੂਡ ਸਪਲਾਈ ਮੰਤਰੀ ਲਾਲਚੰਦ ਕਟਾਰੂਚੱਕ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ ਕਿ ਅਜਿਹੇ ਨਕਲੀ ਰਾਸ਼ਨ ਕਾਰਡ ਧਾਰਕਾਂ ਦੀ ਪਛਾਣ ਕੀਤੀ ਜਾਵੇ, ਜਿਹੜੇ ਗਰੀਬਾਂ ਦੇ ਹੱਕਾਂ 'ਤੇ ਡਾਕਾ ਮਾਰ ਰਹੇ ਹਨ।