ਔਰਤ ਨੇ ਘਰ ਵਿੱਚ 400 ਜ਼ਹਿਰੀਲੀਆਂ ਮੱਕੜੀਆਂ ਪਾਲ ਲਈਆਂ

in #punjab2 years ago

ਲੰਡਨ, 24 ਮਈ (ਪੋਸਟ ਬਿਊਰੋ)- ਬ੍ਰਿਟੇਨ ਦੀ ਬੇਥਨੀ ਸਟੈਪਲਸ ਨਾਂਅ ਦੀ ਔਰਤ ਨੇ ਆਪਣੇ ਘਰ ਵਿੱਚ 400 ਬੇਹੱਦ ਜ਼ਹਿਰੀਲੀਆਂ ਅਤੇ ਖਤਰਨਾਕ ਮੱਕੜੀਆਂ ਨੂੰ ਜਗ੍ਹਾ ਦਿੱਤੀ ਹੈ। ਇਸ ਕਾਰਨ ਉਸਦੇ ਦੋਸਤਾਂ ਨੇ ਉਸ ਦੇ ਘਰ ਆਉਣਾ ਬੰਦ ਕਰ ਦਿੱਤਾ। 28 ਸਾਲਾ ਔਰਤ ਦਾ ਕਹਿਣਾ ਹੈ ਕਿ ਜ਼ਿਆਦਾਤਰ ਲੋਕ ਉਸ ਦੇ ਘਰ ਨਹੀਂ ਆਉਂਦੇ।
ਮੱਕੜੀਆਂ ਨੇ ਪੂਰੇ ਘਰ ਉੱਤੇ ਕਬਜ਼ਾ ਕਰ ਲਿਆ ਹੈ ਅਤੇ ਬੈਥਨੀ ਨੇ ਆਪਣੇ ਖਾਲੀ ਕਮਰੇ ਵਿੱਚ 150 ਬਾਲਗ ਮੱਕੜੀਆਂ ਅਤੇ 250 ਬੱਚੇ ਰੱਖੇ ਹਨ, ਜਿਸ ਵਿੱਚ ਥਾਈਲੈਂਡ ਦੇ ਟਾਰੈਂਟੁਲਾ ਵਾਂਗ ਕਈ ਜ਼ਹਿਰੀਲੀਆਂ ਕਿਸਮਾਂ ਸ਼ਾਮਲ ਹਨ। ਖਬਰ ਮੁਤਾਬਕ ਬੈਥਨੀ ਨੇ ਮੱਕੜੀਆਂ ਦੇ ਡਰ ਨੂੰ ਦੂਰ ਕਰਨ ਲਈ ਉਨ੍ਹਾਂ ਨੂੰ ਪਾਲਣਾ ਸ਼ੁਰੂ ਕੀਤਾ। ਉਸਦਾ ਕਹਿਣਾ ਹੈ ਕਿ ਇਸ ਸ਼ੌਕ ਨੇ ਉਸ ਦਾ ਡਰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ। ਬੈਥਨੀ ਨੇ ਕਿਹਾ ਕਿ ਇਹ ਸ਼ੌਕ ਇੱਕ ਤਰ੍ਹਾਂ ਦਾ ਨਸ਼ਾ ਹੈ ਕਿਉਂਕਿ ਮੱਕੜੀਆਂ ਦੀਆਂ ਕਈ ਕਿਸਮਾਂ ਹੁੰਦੀਆਂ ਹਨ। ਬੈਥਨੀ ਨੇ 2020 ਵਿੱਚ ਪਹਿਲੀ ਵਾਰ ਮੱਕੜੀਆਂ ਨੂੰ ਫੜਨਾ ਸ਼ੁਰੂ ਕੀਤਾ ਅਤੇ ਪਿਛਲੇ ਸਾਲ ਪ੍ਰਜਨਣ ਸ਼ੁਰੂ ਕੀਤਾ। ਬੈਥਨੀ ਇੱਛੂ, ਕਿਰਲੀ, ਮਿੱਲੀਪੀਡਜ਼ ਤੇ ਕੁੱਤੇ ਵੀ ਪਾਲਦੀ ਹੈ।full32417.jpg