ਭੁੱਲ ਕੇ ਵੀ ਫਰਿੱਜ 'ਚ ਨਾ ਰੱਖੋ ਇਹ ਸ਼ਬਜੀਆਂ , ਸਿਹਤ ਨੂੰ ਹੋ ਸਕਦਾ ਹੈ ਨੁਕਸਾਨ

in #punjab2 years ago

n396948128165571528133148441f2d695c8c94a8303ca42d306b38dfed05d62f05c80ccf83cead1280f1f4.jpgਲੋਕ ਅਕਸਰ ਸਬਜ਼ੀਆਂ ਜਾਂ ਫਲਾਂ ਨੂੰ ਤਾਜ਼ਾ ਰੱਖਣ ਲਈ ਫਰਿੱਜ ਦੀ ਵਰਤੋਂ ਕਰਦੇ ਹਨ। ਜਿਨ੍ਹਾਂ ਲੋਕਾਂ ਕੋਲ ਹਰ ਰੋਜ਼ ਸਬਜ਼ੀਆਂ ਅਤੇ ਫਲ ਲਿਆਉਣ ਦਾ ਸਮਾਂ ਨਹੀਂ ਹੁੰਦਾ, ਉਹ ਇਨ੍ਹਾਂ ਨੂੰ ਫਰਿੱਜ ਵਿਚ ਲਿਆ ਕੇ ਸਟੋਰ ਕਰਦੇ ਹਨ। ਇਹ ਚੀਜ਼ਾਂ ਫਰਿੱਜ ਵਿੱਚ ਲੰਬੇ ਸਮੇਂ ਤੱਕ ਤਾਜ਼ੀਆਂ ਰਹਿ ਸਕਦੀਆਂ ਹਨ। ਪਰ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਕੁਝ ਫਲ ਅਤੇ ਸਬਜ਼ੀਆਂ ਨੂੰ ਫਰਿੱਜ ਵਿੱਚ ਰੱਖਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਜੇਕਰ ਇਨ੍ਹਾਂ ਨੂੰ ਫਰਿੱਜ 'ਚ ਰੱਖਿਆ ਜਾਵੇ ਤਾਂ ਇਹ ਫੂਡ ਪੋਇਜ਼ਨਿੰਗ ਦਾ ਕਾਰਨ ਵੀ ਬਣ ਸਕਦਾ ਹੈ। ਤਾਂ ਆਓ ਜਾਣਦੇ ਹਾਂ ਉਨ੍ਹਾਂ ਸਬਜ਼ੀਆਂ ਬਾਰੇ, ਜਿਨ੍ਹਾਂ ਨੂੰ ਫਰਿੱਜ 'ਚ ਨਹੀਂ ਰੱਖਣਾ ਚਾਹੀਦਾ।

  1. ਖੀਰਾ

ਖੀਰੇ ਨੂੰ ਆਮ ਤੌਰ 'ਤੇ ਸਬਜ਼ੀ ਮੰਨਿਆ ਜਾਂਦਾ ਹੈ। ਕਾਲਜ ਆਫ਼ ਐਗਰੀਕਲਚਰ ਐਂਡ ਐਨਵਾਇਰਮੈਂਟਲ ਸਾਇੰਸਿਜ਼ ਦੇ ਅਨੁਸਾਰ ਜੇ ਖੀਰੇ ਨੂੰ ਤਿੰਨ ਦਿਨਾਂ ਤੋਂ ਵੱਧ ਸਮੇਂ ਲਈ 10 ਡਿਗਰੀ ਸੈਲਸੀਅਸ ਤੋਂ ਹੇਠਾਂ ਰੱਖਿਆ ਜਾਂਦਾ ਹੈ ਤਾਂ ਉਹ ਤੇਜ਼ੀ ਨਾਲ ਸੜ ਜਾਂਦੇ ਹਨ। ਇਸ ਲਈ ਖੀਰੇ ਨੂੰ ਫਰਿੱਜ 'ਚ ਰੱਖਣ ਤੋਂ ਬਚੋ। ਖੀਰੇ ਨੂੰ ਫਰਿੱਜ ਵਿਚ ਰੱਖਣ ਦੀ ਬਜਾਏ ਸਿੱਧੀ ਧੁੱਪ ਤੋਂ ਦੂਰ ਕਿਸੇ ਸਾਧਾਰਨ ਥਾਂ 'ਤੇ ਰੱਖੋ।

  1. ਟਮਾਟਰ

ਮਾਹਿਰਾਂ ਅਨੁਸਾਰ ਟਮਾਟਰਾਂ ਨੂੰ ਵੀ ਹਮੇਸ਼ਾ ਕਮਰੇ ਦੇ ਤਾਪਮਾਨ 'ਤੇ ਹੀ ਸਟੋਰ ਕਰਨਾ ਚਾਹੀਦਾ ਹੈ। ਇਸ ਨੂੰ ਫਰਿੱਜ ਵਿਚ ਰੱਖਣ ਨਾਲ ਟਮਾਟਰ ਦੇ ਸਵਾਦ, ਬਣਤਰ ਅਤੇ ਮਹਿਕ 'ਤੇ ਅਸਰ ਪੈਂਦਾ ਹੈ, ਇਸ ਲਈ ਟਮਾਟਰਾਂ ਨੂੰ ਧੁੱਪ ਤੋਂ ਦੂਰ ਠੰਡੀ ਅਤੇ ਹਨੇਰੀ ਜਗ੍ਹਾ 'ਤੇ ਰੱਖੋ। ਖਿੜਕੀ ਤੋਂ ਆਉਣ ਵਾਲੀਆਂ ਗਰਮ ਕਿਰਨਾਂ ਟਮਾਟਰਾਂ ਦੇ ਪੱਕਣ ਦੀ ਪ੍ਰਕਿਰਿਆ ਨੂੰ ਤੇਜ਼ ਕਰਦੀਆਂ ਹਨ। ਫਰਿੱਜ ਤੋਂ ਬਾਹਰ ਰੱਖੇ ਟਮਾਟਰਾਂ ਦੇ ਫਰਿੱਜ ਵਿੱਚ ਰੱਖੇ ਟਮਾਟਰਾਂ ਨਾਲੋਂ ਇੱਕ ਹਫ਼ਤਾ ਵੱਧ ਰਹਿਣ ਦੀ ਸੰਭਾਵਨਾ ਹੈ।

  1. ਪਿਆਜ਼

ਨੈਸ਼ਨਲ ਓਨੀਅਨ ਐਸੋਸੀਏਸ਼ਨ (NOA) ਦੇ ਅਨੁਸਾਰ ਪਿਆਜ਼ ਨੂੰ ਠੰਡੇ, ਸੁੱਕੇ, ਹਨੇਰੇ ਅਤੇ ਚੰਗੀ ਤਰ੍ਹਾਂ ਹਵਾਦਾਰ ਕਮਰੇ ਵਿੱਚ ਸਟੋਰ ਕਰਨਾ ਚਾਹੀਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਪਿਆਜ਼ ਆਸਾਨੀ ਨਾਲ ਨਮੀ ਨੂੰ ਸੋਖ ਲੈਂਦੇ ਹਨ। ਜੇਕਰ ਤਾਪਮਾਨ ਜਾਂ ਨਮੀ ਬਹੁਤ ਜ਼ਿਆਦਾ ਹੋਵੇ ਤਾਂ ਪਿਆਜ਼ ਪੁੰਗਰਨਾ ਜਾਂ ਸੜਨਾ ਸ਼ੁਰੂ ਹੋ ਸਕਦਾ ਹੈ। ਜੇ ਪਿਆਜ਼ ਠੰਢੇ ਕਮਰੇ ਦੇ ਤਾਪਮਾਨ 'ਤੇ ਰੱਖੇ ਜਾਂਦੇ ਹਨ ਤਾਂ ਪਿਆਜ਼ ਦੋ ਮਹੀਨਿਆਂ ਤੋਂ ਵੱਧ ਸਮੇਂ ਲਈ ਰਹਿ ਸਕਦੇ ਹਨ।

  1. ਆਲੂ

ਕੱਚੇ ਆਲੂਆਂ ਨੂੰ ਟੋਕਰੀ ਵਿੱਚ ਖੁੱਲ੍ਹੇ ਵਿੱਚ ਰੱਖਣਾ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਇਸ ਨੂੰ ਫਰਿੱਜ 'ਚ ਰੱਖਣ ਤੋਂ ਬਚੋ। ਠੰਡਾ ਤਾਪਮਾਨ ਕੱਚੇ ਆਲੂਆਂ ਵਿੱਚ ਪਾਏ ਜਾਣ ਵਾਲੇ ਸਟਾਰਕੀ ਕੰਪਲੈਕਸ ਕਾਰਬੋਹਾਈਡਰੇਟ ਨੂੰ ਬਦਲ ਦਿੰਦਾ ਹੈ ਅਤੇ ਪਕਾਏ ਜਾਣ 'ਤੇ ਆਲੂ ਦਾ ਸੁਆਦ ਮਿੱਠਾ ਹੋ ਜਾਂਦਾ ਹੈ। ਇਸ ਲਈ ਇਨ੍ਹਾਂ ਨੂੰ ਫਰਿੱਜ 'ਚ ਰੱਖਣ ਤੋਂ ਬਚੋ। ਜੀ ਹਾਂ, ਸਬਜ਼ੀ ਬਣਾਉਣ ਤੋਂ ਬਾਅਦ ਤੁਸੀਂ ਚਾਹੋ ਤਾਂ ਇਨ੍ਹਾਂ ਨੂੰ ਫਰਿੱਜ 'ਚ ਰੱਖ ਸਕਦੇ ਹੋ।

  1. ਲਸਣ

ਲਸਣ ਨੂੰ ਵੀ ਫਰਿੱਜ ਵਿੱਚ ਨਹੀਂ ਰੱਖਣਾ ਚਾਹੀਦਾ। ਕਿਉਂਕਿ ਇਹ ਨਮੀ ਨੂੰ ਵੀ ਬਹੁਤ ਜਲਦੀ ਸੋਖਦਾ ਹੈ। ਇਸ ਲਈ ਪਿਆਜ਼ ਦੀ ਤਰ੍ਹਾਂ, ਉਹਨਾਂ ਨੂੰ ਠੰਡੀ, ਸੁੱਕੀ ਥਾਂ ਉੱਤੇ ਰੱਖੋ। ਇਸ ਦੇ ਨਾਲ ਹੀ ਉਨ੍ਹਾਂ ਨੂੰ ਹਵਾ ਦੀ ਜ਼ਰੂਰਤ ਹੁੰਦੀ ਹੈ, ਇਸ ਲਈ ਕਦੇ ਵੀ ਲਸਣ ਨੂੰ ਬੈਗ 'ਚ ਬੰਦ ਨਾ ਰੱਖੋ।