ਧਾਰਾ 370 ਦੀ ਬਹਾਲੀ ਹੁਣ ਮੁਸ਼ਕਲ: ਆਜ਼ਾਦ

in #delhi2 years ago

ਸਾਬਕਾ ਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦ ਨੇ ਅੱਜ ਕਿਹਾ ਕਿ ਉਹ ਧਾਰਾ 370 ਦੇ ਮਸਲੇ ’ਤੇ ਲੋਕਾਂ ਨੂੰ ਗੁਮਰਾਹ ਨਹੀਂ ਕਰਨਗੇ ਕਿਉਂਕਿ ਸੰਸਦ ਵਿੱਚ ਦੋ-ਤਿਹਾਈ ਬਹੁਮਤ ਵਾਲੀ ਸਰਕਾਰ ਹੀ ਇਸ ਵਿਵਸਥਾ ਦੀ ਬਹਾਲੀ ਨੂੰ ਯਕੀਨੀ ਬਣਾ ਸਕਦੀ ਹੈ। ਪਿਛਲੇ ਮਹੀਨੇ ਕਾਂਗਰਸ ਨੂੰ ਅਲਵਿਦਾ ਆਖਣ ਮਗਰੋਂ ਆਜ਼ਾਦ ਅੱਜ ਇਥੇ ਕਸ਼ਮੀਰ ਵਾਦੀ ਵਿੱਚ ਆਪਣੀ ਪਲੇਠੀ ਰੈਲੀ ਨੂੰ ਸੰਬੋਧਨ ਕਰ ਰਹੇ ਸਨ।2022_9$largeimg_879594783.jpgਆਜ਼ਾਦ ਨੇ ਕਿਹਾ, ‘‘ਆਜ਼ਾਦ ਨੂੰ ਪਤਾ ਹੈ ਕਿ ਕੀ ਕੀਤਾ ਤੇ ਕੀ ਨਹੀਂ ਕੀਤਾ ਜਾ ਸਕਦਾ। ਮੈਂ ਜਾਂ ਕਾਂਗਰਸ ਪਾਰਟੀ ਜਾਂ ਤਿੰਨ ਖੇਤਰੀ ਪਾਰਟੀਆਂ ਤੁਹਾਨੂੰ ਧਾਰਾ 370 ਵਾਪਸ ਨਹੀਂ ਦਿਵਾ ਸਕਦੀਆਂ, ਨਾ ਹੀ ਇਹ (ਟੀਐੱਮਸੀ ਮੁਖੀ) ਮਮਤਾ ਬੈਨਰਜੀ ਜਾਂ ਡੀਐੱਮਕੇ ਜਾਂ (ਐੱਨਸੀਪੀ ਮੁਖੀ) ਸ਼ਰਦ ਪਵਾਰ ਦੇ ਹੱਥ ਹੈ।’’ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਉਹ ਅਜਿਹਾ ਕੋਈ ਮੁੱਦਾ ਨਹੀਂ ਚੁੱਕਣਗੇ, ਜੋ ਉਨ੍ਹਾਂ ਦੇ ਕੰਟਰੋਲ ਵਿੱਚ ਨਹੀਂ ਹੈ।