ਕੋਰੋਨਾ ਮਾਮਲਿਆਂ 'ਚ ਮਿਲੀ ਰਾਹਤ

in #punjab2 years ago

ਦੇਸ਼ 'ਚ ਕੋਰੋਨਾ ਦੇ ਮਾਮਲਿਆਂ 'ਚ ਕਮੀ ਆਉਣ 'ਤੇ ਰਾਹਤ ਮਿਲੀ ਹੈ ਪਰ ਖ਼ਤਰਾ ਅਜੇ ਵੀ ਬਰਕਰਾਰ ਹੈ। ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 9 ਹਜ਼ਾਰ 520 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਿਸ ਤੋਂ ਬਾਅਦ ਸੰਕਰਮਿਤਾਂ ਦੀ ਕੁੱਲ ਗਿਣਤੀ 4 ਕਰੋੜ 43 ਲੱਖ 98 ਹਜ਼ਾਰ 696 ਹੋ ਗਈ ਹੈ। ਇਸ ਦੇ ਨਾਲ ਹੀ, ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਦੇ ਅਨੁਸਾਰ, ਨਵੇਂ ਕੇਸਾਂ ਦੀ ਗਿਣਤੀ ਤੋਂ ਬਾਅਦ, ਹੁਣ ਦੇਸ਼ ਵਿੱਚ ਕੁੱਲ ਸਰਗਰਮ ਕੇਸ 87 ਹਜ਼ਾਰ 311 ਹੋ ਗਏ ਹਨ।
ਪਿਛਲੇ ਦਿਨ ਦੇ ਮੁਕਾਬਲੇ ਅੱਜ ਨਵੇਂ ਕੇਸਾਂ ਦੀ ਗਿਣਤੀ ਵਿੱਚ ਕਮੀ ਆਈ ਹੈ। ਪਿਛਲੇ ਦਿਨ ਦੇਸ਼ 'ਚ ਕੋਰੋਨਾ ਦੇ 10 ਹਜ਼ਾਰ 725 ਨਵੇਂ ਮਾਮਲੇ ਸਾਹਮਣੇ ਆਏ ਸਨ, ਜੋ ਅੱਜ ਦੇ ਮੁਕਾਬਲੇ 1 ਹਜ਼ਾਰ 200 ਘੱਟ ਹਨ। ਇਸ ਦੇ ਨਾਲ ਹੀ ਐਕਟਿਵ ਕੇਸਾਂ ਵਿੱਚ ਵੀ ਕਮੀ ਆਈ ਹੈ। ਪਿਛਲੇ ਦਿਨ ਤੱਕ ਦੇਸ਼ ਵਿੱਚ ਐਕਟਿਵ ਕੇਸ 90 ਹਜ਼ਾਰ 707 ਸਨ ਜੋ ਹੁਣ 87 ਹਜ਼ਾਰ 311 ਹੋ ਗਏ ਹਨ।

Sort:  

Plz like me my all post bro