ਪੰਜਾਬ ਦੇ 37 ਸਰਕਾਰੀ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ
ਬਠਿੰਡਾ : ਆਧਾਰ ਕਾਰਡ (Aadhaar Card) ਨਾਲ ਵੋਟਰ ਕਾਰਡ (Voter Card) ਲਿੰਕ ਕਰਨ ਦਾ ਕੰਮ ਨਾ ਕਰਨ ਕਰਕੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਉਪ ਮੰਡਲ ਮੈਜਿਸਟਰੇਟ ਮੌੜ ਦੇ ਵਲੋਂ 37 ਅਧਿਆਪਕਾਂ (BLOs) ਨੂੰ ਨੋਟਿਸ ਜਾਰੀ ਕੀਤਾ ਹੈ।
ਆਪਣੇ ਜਾਰੀ ਪੱਤਰ 'ਚ ਐਸਡੀਐਮ ਨੇ ਲਿਖਿਆ ਕਿ ਚੋਣ ਕਮਿਸ਼ਨ ਦੀਆਂ ਹਦਇਤਾਂ ਅਨੁਸਾਰ ਵੋਟਰ ਕਾਰਡ ਨੂੰ ਆਧਾਰ ਕਾਰਡ ਦੇ ਨਾਲ ਲਿੰਕ ਕਰਨ ਦਾ ਕੰਮ ਚੱਲ ਰਿਹਾ ਹੈ, ਪਰ ਬਹੁਤ ਸਾਰੇ ਬੀਐਲਓਜ਼ ਵੱਲੋਂ ਇਸ ਕੰਮ ਵਿਚ ਦਿਲਚਸਪੀ ਨਹੀਂ ਵਿਖਾਈ ਜਾ ਰਹੀ ਅਤੇ ਬੇਲੋੜੀ ਦੇਰੀ ਕੀਤੀ ਜਾ ਰਹੀ ਹੈ।
ਜਦੋਂਕਿ BLOs ਸਬੰਧਤ ਵਿਭਾਗ ਤੋਂ ਦੋ ਦਿਨਾਂ ਲਈ ਡਿਊਟੀ ਤੋਂ ਰਿਲੀਵ ਕਰਵਾ ਦਿੱਤਾ ਗਿਆ ਹੈ, ਫਿਰ ਵੀ ਆਪ ਵਲੋਂ ਚੋਣਾਂ ਦੇ ਇਸ ਅਹਿਮ ਕਾਰਜ ਨੂੰ ਸਮੇਂ ਸਿਰ ਨਹੀਂ ਨਿਪਟਾਇਆ ਜਾ ਰਿਹਾ।