ਸਰਕਾਰੀ ਸਕੂਲ 'ਚ ਦੋ ਵਿਦਿਆਰਥਣਾਂ ਦੇ ਸਿਰ 'ਤੇ ਪੱਖਾ ਡਿੱਗਿਆ, ਅਸਟੇਟ ਅਫਸਰ ਬਰਖਾਸਤ

in #delhi2 years ago

dfgc.jpgਬਾਹਰੀ ਦਿੱਲੀ ਦੇ ਨੰਗਲੋਈ ਇਲਾਕੇ ਦੇ ਇੱਕ ਸਰਕਾਰੀ ਸਕੂਲ ਦੇ ਕਲਾਸ ਰੂਮ ਵਿੱਚ ਛੱਤ ਦਾ ਪੱਖਾ ਡਿੱਗਣ ਕਾਰਨ ਦੋ ਵਿਦਿਆਰਥਣਾਂ ਜ਼ਖ਼ਮੀ ਹੋ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਇਸ ਘਟਨਾ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ।

ਪੁਲਿਸ ਅਨੁਸਾਰ ਜ਼ਖ਼ਮੀ ਵਿਦਿਆਰਥਣਾਂ ਨੂੰ ਨੰਗਲੋਈ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।