ਮਾਲ ਗੱਡੀ ਪਟੜੀ ਤੋਂ ਉਤਰੀ

in #punjab2 years ago

ਬਿਹਾਰ ਦੇ ਸਾਸਾਰਾਮ ਸਟੇਸ਼ਨ ਨੇੜੇ ਮਾਲ ਗੱਡੀ ਦੇ ਕਈ ਡੱਬੇ ਪਟੜੀ ਤੋਂ ਉਤਰ ਗਏ। ਇਸ ਹਾਦਸੇ ਤੋਂ ਬਾਅਦ ਦਿੱਲੀ-ਹਾਵੜਾ ਰੇਲ ਮਾਰਗ ਪ੍ਰਭਾਵਿਤ ਹੋ ਗਿਆ ਹੈ। ਤਕਰੀਬਨ ਇੱਕ ਦਰਜਨ ਦੇ ਕਰੀਬ ਗੱਡੀਆਂ ਖੜ੍ਹ ਗਈਆਂ ਹਨ।

train.jpg

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਦੀਨਦਿਆਲ ਉਪਾਧਿਆਏ ਰੇਲਵੇ ਡਵੀਜ਼ਨ ਅਧੀਨ ਕੁੰਭੂ ਸਟੇਸ਼ਨ ਨੇੜੇ ਉਸ ਸਮੇਂ ਵਾਪਰਿਆ ਜਦੋਂ ਮਾਲ ਗੱਡੀ ਦੇ 22 ਡੱਬੇ ਪਟੜੀ ਤੋਂ ਉਤਰ ਗਏ। ਜਿਸ ਕਾਰਨ ਅੱਪ ਅਤੇ ਡਾਊਨ ਦੋਵੇਂ ਮਾਰਗ ਪ੍ਰਭਾਵਿਤ ਹੋਏ ਹਨ।

ਫਿਲਹਾਲ ਡੀਡੀਯੂ ਰੇਲਵੇ ਡਿਵੀਜ਼ਨ ਤੋਂ 'ਦੁਰਘਟਨਾ ਰਾਹਤ ਰੇਲ' ਨੂੰ ਮੌਕੇ 'ਤੇ ਰਵਾਨਾ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਅਧਿਕਾਰੀਆਂ ਨੂੰ ਵੀ ਹਾਦਸੇ ਦੀ ਸੂਚਨਾ ਦੇ ਦਿੱਤੀ ਗਈ ਹੈ।

ਦਿੱਲੀ-ਹਾਵੜਾ ਰੂਟ ਸਭ ਤੋਂ ਵਿਅਸਤ ਰੂਟ ਹੈ। ਹੁਣ ਅਧਿਕਾਰੀ ਕੋਸ਼ਿਸ਼ ਕਰ ਰਹੇ ਹਨ ਕਿ ਜਲਦੀ ਤੋਂ ਜਲਦੀ ਟ੍ਰੈਕ ਨੂੰ ਸਾਫ਼ ਕਰਵਾਇਆ ਜਾਵੇ ਅਤੇ ਰੇਲ ਗੱਡੀਆਂ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾਵੇ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਤੋਂ ਬਾਅਦ