ਬੱਸ ਦੀ ਪਾਰਕਿੰਗ ਨੂੰ ਲੈ ਕੇ ਹੋਏ ਝਗੜੇ 'ਚ ਮਾਮਲਾ ਦਰਜ
ਸਥਾਨਕ ਗਾਜੀਪੁਰ ਰੋਡ 'ਤੇ ਸੜਕ ਕਿਨਾਰੇ ਇਕ ਸਕੂਲੀ ਬੱਸ ਦੀ ਪਾਰਕਿੰਗ ਨੂੰ ਲੈ ਕੇ ਹੋਏ ਝਗੜੇ ਦੇ ਮਾਮਲੇ 'ਚ ਪੁਲਿਸ ਵੱਲੋਂ ਇਕ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਹ ਮਾਮਲਾ ਗਾਜੀਪੁਰ ਵਾਸੀ ਰਣ ਸਿੰਘ ਦੀ ਸ਼ਿਕਾਇਤ 'ਤੇ ਦਰਜ ਕੀਤਾ ਹੈ। ਜਿਸ ਸਬੰਧੀ ਪੁਲਿਸ ਨੇ ਅਮਰੀਕ ਸਿੰਘ ਵਾਸੀ ਵਿਸਰਾਂਤੀ ਸਿਟੀ ਗਾਜੀਪੁਰ ਦੇ ਖ਼ਿਲਾਫ਼ 323, 341, 325, 506 ਆਈਪੀਸੀ ਤਹਿਤ ਮਾਮਲਾ ਦਰਜ ਕਰ ਲਿਆ ਹੈ। ਿਫ਼ਲਹਾਲ ਦੋਸ਼ੀ ਫ਼ਰਾਰ ਹੈ।