ਪੁਲਸ ''ਚ ਭਰਤੀ ਕਰਵਾਉਣ ਦੇ ਨਾਂ ''ਤੇ ਠੱਗੇ ਸਾਢੇ 4 ਲੱਖ, ਕੇਸ ਦਰਜ

in #delhi2 years ago

2022_7image_18_08_391782855fraud.jpgਥਾਣਾ ਸਦਰ ਪੁਲਸ ਨੇ ਜਸਵੀਰ ਕੌਰ ਪਤਨੀ ਬਲਦੇਵ ਸਿੰਘ ਵਾਸੀ ਰਸੂਲਪੁਰ ਜੰਡੀ ਦੀ ਸ਼ਿਕਾਇਤ ’ਤੇ ਰਮਨਦੀਪ ਸਿੰਘ ਉਰਫ ਰਮਨਾ ਪੁੱਤਰ ਜਗਜੀਤ ਸਿੰਘ ਵਾਸੀ ਪੁੜੈਣ ਖਿਲਾਫ਼ ਸ਼ਿਕਾਇਤਕਰਤਾ ਦੇ ਲੜਕੇ ਨੂੰ ਪੁਲਸ ’ਚ ਭਰਤੀ ਕਰਵਾਉਣ ਲਈ ਸਾਢੇ 4 ਲੱਖ ਦੀ ਠੱਗੀ ਮਾਰਨ ਦੇ ਦੋਸ਼ ’ਚ ਕੇਸ ਦਰਜ ਕੀਤਾ ਹੈ। ਏ.ਐੱਸ.ਆਈ. ਅਨਵਰ ਮਸੀਹ ਅਨੁਸਾਰ ਸ਼ਿਕਾਇਤ ਦੀ ਪੜਤਾਲ ਕਪਤਾਨ ਪੁਲਸ (ਡੀ) ਲੁਧਿਆਣਾ ਦਿਹਾਤੀ ਵੱਲੋਂ ਅਮਲ ਵਿਚ ਲਿਆਂਦੀ ਗਈ ਹੈ, ਜਿਸ ਵਿਚ ਪਾਇਆ ਗਿਆ ਕਿ ਉਪਰੋਕਤ ਮੁਲਜ਼ਮ ਨੇ ਸ਼ਿਕਾਇਤਕਰਤਾ ਦੇ ਲੜਕੇ ਗੁਰਪ੍ਰੀਤ ਸਿੰਘ ਨੂੰ ਪੰਜਾਬ ਪੁਲਸ 'ਚ ਭਰਤੀ ਕਰਵਾਉਣ ਦੇ ਨਾਂ 'ਤੇ ਸਾਢੇ 4 ਲੱਖ ਰੁਪਏ ਦੀ ਠੱਗੀ ਮਾਰੀ ਹੈ, ਜਿਸ 'ਤੇ ਐੱਸ.ਐੱਸ.ਪੀ. ਦੇ ਹੁਕਮਾਂ ’ਤੇ ਕੇਸ ਦਰਜ ਕੀਤਾ ਗਿਆ ਹੈ।