ਹੁਣ ਇਸ ਪ੍ਰਾਈਵੇਟ ਬੈਂਕ ਨੇ ਵਧਾਈਆਂ FD 'ਤੇ ਵਿਆਜ ਦਰਾਂ, ਜਾਣੋ ਤਾਜ਼ਾ ਵਿਆਜ ਦਰਾਂ

in #wortheum2 years ago

IMG_20220519_062210.jpgਫੈਡਰਲ ਬੈਂਕ (Federal Bank) ਨੇ 2 ਕਰੋੜ ਰੁਪਏ ਤੱਕ ਦੀ FD 'ਤੇ ਵਿਆਜ ਦਰਾਂ ਵਧਾਉਣ ਦਾ ਐਲਾਨ ਕੀਤਾ ਹੈ। ਇਹ ਵਾਧਾ ਸਾਰੇ ਟੈਨਰਾਂ ਦੀਆਂ ਜਮ੍ਹਾਂ ਰਕਮਾਂ 'ਤੇ ਕੀਤਾ ਗਿਆ ਹੈ। ਫੈਡਰਲ ਬੈਂਕ (Federal Bank) ਨੇ ਕਿਹਾ ਹੈ ਕਿ 7 ਦਿਨਾਂ ਤੋਂ ਲੈ ਕੇ 2,223 ਦਿਨਾਂ ਦੀ ਜਮ੍ਹਾ 'ਤੇ ਵਿਆਜ ਦਰਾਂ 2.65 ਫੀਸਦੀ ਤੋਂ 5.75 ਫੀਸਦੀ ਤੱਕ ਹੋਣਗੀਆਂ। ਸੀਨੀਅਰ ਨਾਗਰਿਕਾਂ ਨੂੰ ਅੱਧਾ ਫੀਸਦੀ ਵੱਧ ਵਿਆਜ ਦਿੱਤਾ ਜਾਵੇਗਾ।

ਰੇਪੋ ਰੇਟ ਅਤੇ ਸੀਆਰਆਰ (ਕੈਸ਼ ਰਿਜ਼ਰਵ ਰੇਸ਼ਿਯੋ) ਵਿੱਚ ਵਾਧੇ ਤੋਂ ਬਾਅਦ ਫਿਕਸਡ ਡਿਪਾਜ਼ਿਟ 'ਤੇ ਵਿਆਜ ਦਰਾਂ ਨੂੰ ਵਧਾਉਣ ਦੀ ਪ੍ਰਕਿਰਿਆ ਜਾਰੀ ਹੈ। ਨਿੱਜੀ ਖੇਤਰ ਦੇ ਫੈਡਰਲ ਬੈਂਕ (Federal Bank) ਨੇ ਵੀ FD ਵਿਆਜ ਦਰਾਂ ਵਿੱਚ ਵਾਧਾ ਕੀਤਾ ਹੈ। ਨਵੀਆਂ ਦਰਾਂ 16 ਮਈ 2022 ਤੋਂ ਲਾਗੂ ਹੋ ਗਈਆਂ ਹਨ

25 ਬੇਸਿਸ ਪੁਆਇੰਟ ਤੱਕ ਦਾ ਵਾਧਾਫੈਡਰਲ ਬੈਂਕ (Federal Bank) ਹੁਣ 7 ਤੋਂ 29 ਦਿਨਾਂ ਦੀ FD 'ਤੇ 2.65 ਫੀਸਦੀ ਵਿਆਜ ਦੇਵੇਗਾ। ਪਹਿਲਾਂ ਇਸ ਡਿਪਾਜ਼ਿਟ 'ਤੇ 2.5 ਫੀਸਦੀ ਵਿਆਜ ਦਿੱਤਾ ਜਾ ਰਿਹਾ ਸੀ, ਯਾਨੀ ਇਸ 'ਚ 15 ਬੇਸਿਸ ਪੁਆਇੰਟ ਦਾ ਵਾਧਾ ਹੋਇਆ ਹੈ।

ਇਸੇ ਤਰ੍ਹਾਂ 30 ਤੋਂ 45 ਦਿਨਾਂ ਦੀ ਜਮ੍ਹਾਂ ਰਾਸ਼ੀ 'ਤੇ ਵਿਆਜ ਦਰ 'ਚ 25 ਬੇਸਿਸ ਪੁਆਇੰਟ ਦਾ ਵਾਧਾ ਕੀਤਾ ਗਿਆ ਹੈ। ਇਹ 3 ਫੀਸਦੀ ਤੋਂ ਵਧ ਕੇ 3.25 ਫੀਸਦੀ ਹੋ ਗਿਆ ਹੈ। ਫੈਡਰਲ ਬੈਂਕ (Federal Bank) 46 ਦਿਨਾਂ ਤੋਂ 60 ਦਿਨਾਂ ਦੀ ਮਿਆਦ ਪੂਰੀ ਹੋਣ ਵਾਲੀ FD 'ਤੇ 3.65 ਪ੍ਰਤੀਸ਼ਤ ਅਤੇ 61 ਦਿਨਾਂ ਤੋਂ 90 ਦਿਨਾਂ ਦੀ FD 'ਤੇ 3.75 ਪ੍ਰਤੀਸ਼ਤ ਦੀ ਦਰ ਨਾਲ ਵਿਆਜ ਦੀ ਪੇਸ਼ਕਸ਼ ਕਰ ਰਿਹਾ ਹੈ। ਇਸ ਤੋਂ ਪਹਿਲਾਂ 46 ਤੋਂ 90 ਦਿਨਾਂ ਦੀ ਜਮ੍ਹਾ 'ਤੇ ਵਿਆਜ ਦਰ 3.25 ਫੀਸਦੀ ਸੀ ।

ਇਨ੍ਹਾਂ ਜਮ੍ਹਾਂ ਰਕਮਾਂ ਵਿੱਚ ਵਾਧਾਬੈਂਕ 91 ਤੋਂ 119 ਦਿਨ ਅਤੇ 120 ਤੋਂ 180 ਦਿਨਾਂ ਦੀ ਜਮ੍ਹਾ ਰਾਸ਼ੀ 'ਤੇ ਕ੍ਰਮਵਾਰ 4 ਫੀਸਦੀ ਅਤੇ 4.25 ਫੀਸਦੀ ਵਿਆਜ ਦੇ ਰਿਹਾ ਹੈ। ਇਸ ਤੋਂ ਪਹਿਲਾਂ 91 ਦਿਨਾਂ ਤੋਂ 180 ਦਿਨਾਂ ਦੀ ਮਿਆਦੀ ਜਮ੍ਹਾ 'ਤੇ 3.75 ਫੀਸਦੀ ਵਿਆਜ ਦਰ ਸੀ।

181 ਦਿਨਾਂ ਤੋਂ 270 ਦਿਨਾਂ ਅਤੇ 271 ਦਿਨਾਂ ਤੋਂ ਇੱਕ ਸਾਲ ਦੀ FD 'ਤੇ ਕ੍ਰਮਵਾਰ 4.5 ਪ੍ਰਤੀਸ਼ਤ ਅਤੇ 4.75 ਪ੍ਰਤੀਸ਼ਤ ਦੀ ਵਿਆਜ ਦਰ ਹੋਵੇਗੀ। ਇਸ ਤੋਂ ਪਹਿਲਾਂ ਬੈਂਕ 181 ਦਿਨਾਂ ਤੋਂ ਇੱਕ ਸਾਲ ਤੱਕ ਦੀ ਜਮ੍ਹਾ ਰਾਸ਼ੀ 'ਤੇ 4.4 ਫੀਸਦੀ ਵਿਆਜ ਦੇ ਰਿਹਾ ਸੀ।

ਨਿਵੇਸ਼ਕਾਂ ਨੂੰ 1 ਸਾਲ ਤੋਂ 549 ਦਿਨਾਂ ਦੀ ਜਮ੍ਹਾ ਰਾਸ਼ੀ 'ਤੇ 5.4 ਫੀਸਦੀ ਅਤੇ 550 ਦਿਨਾਂ ਦੀ ਐੱਫ.ਡੀ 'ਤੇ 5.50 ਫੀਸਦੀ ਵਿਆਜ ਦਿੱਤਾ ਜਾਵੇਗਾ। 551 ਦਿਨਾਂ ਤੋਂ ਲੈ ਕੇ 2 ਸਾਲ ਤੱਕ ਦੀ ਜਮ੍ਹਾ 'ਤੇ ਵਿਆਜ ਦੀ ਦਰ 5.40 ਫੀਸਦੀ ਹੋਵੇਗੀ। 2 ਸਾਲ ਤੋਂ 3 ਸਾਲ ਤੱਕ ਦੀ ਜਮ੍ਹਾ 'ਤੇ ਵਿਆਜ ਦਰ 5.35 ਫੀਸਦੀ ਅਤੇ 3 ਸਾਲ ਤੋਂ 5 ਸਾਲ ਤੱਕ ਦੀ ਜਮ੍ਹਾ 'ਤੇ ਵਿਆਜ ਦਰ 5.75 ਫੀਸਦੀ ਕਰਨ ਦਾ ਐਲਾਨ ਕੀਤਾ ਗਿਆ ਹੈ।

5 ਸਾਲ ਤੋਂ ਲੈ ਕੇ 2,221 ਦਿਨਾਂ ਤੱਕ ਦੀ ਜਮ੍ਹਾ 'ਤੇ ਵਿਆਜ ਦਰ ਪਹਿਲਾਂ 5.6 ਫੀਸਦੀ ਸੀ। ਇਸ ਨੂੰ 15 ਬੇਸਿਸ ਪੁਆਇੰਟ ਵਧਾ ਕੇ 5.75 ਫੀਸਦੀ ਕਰ ਦਿੱਤਾ ਗਿਆ ਹੈ। 2222 ਦਿਨਾਂ 'ਚ ਮੈਚਿਓਰ ਹੋਣ ਵਾਲੀ FD 'ਤੇ ਵਿਆਜ ਦਰ ਪਹਿਲਾਂ 5.6 ਫੀਸਦੀ ਸੀ, ਜਿਸ ਨੂੰ 20 ਬੇਸਿਸ ਪੁਆਇੰਟ ਵਧਾ ਕੇ 5.75 ਕਰ ਦਿੱਤਾ ਗਿਆ ਹੈ।