ਪਹਿਲੀ ਬਰਸਾਤ ਨੇ ਖੋਲ੍ਹੀ ਧਾਰੀਵਾਲ ਨਗਰ ਕੌਂਸਲ ਦੇ ਪ੍ਰਬੰਧਾਂ ਦੀ ਪੋਲ : ਸ਼ਿਵ ਸੈਨਾ ਨੇਤਾ ਰੋਹਿਤ ਮੈਂਗੀ
ਪਹਿਲੀ ਬਰਸਾਤ ਨੇ ਖੋਲ੍ਹੀ ਧਾਰੀਵਾਲ ਨਗਰ ਕੌਂਸਲ ਦੇ ਪ੍ਰਬੰਧਾਂ ਦੀ ਪੋਲ : ਸ਼ਿਵ ਸੈਨਾ ਨੇਤਾ ਰੋਹਿਤ ਮੈਂਗੀ ਧਾਰੀਵਾਲ
ਅਜੇ ਬਰਸਾਤ ਦਾ ਮੌਸਮ ਸੂਰੁ ਵੀ ਨਹੀਂ ਹੋਇਆ ਕਿ ਕਲ ਰਾਤ ਹੋਈ ਮਾਮੂਲੀ ਜਿਹੀ ਬਰਸਾਤ ਨੇ ਧਾਰੀਵਾਲ ਨਗਰ ਕੌਂਸਲ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਨੇਤਾ ਰੋਹਿਤ ਮਹਿੰਗੀ ਨੇ ਗੱਲਬਾਤ ਕਰਦਿਆਂ ਕੀਤਾ ਉਨ੍ਹਾਂ ਨੇ ਕਿਹਾ ਧਾਰੀਵਾਲ ਵਿਚ ਬਾਈਪਾਸ ਧਾਰੀਵਾਲ ਤੋਂ ਲੈ ਕੇ ਬਿਧੀਪੁਰ ਫਾਟਕ ਤੱਕ ਨਵੀਂ ਸੜਕ ਬਣੀ ਹੋਈ ਹੈ ਸੜਕ ਤਾਂ ਬਹੁਤ ਖੂਬਸੂਰਤ ਬਣੀ ਹੈ ਪਰ ਪੀਡਬਲਯੂ ਮਹਿਕਮੇ ਦੇ ਅਧਿਕਾਰੀਆਂ ਨੇ ਸੜਕ ਦੇ ਇਰਦ-ਗਿਰਦ ਪਾਣੀ ਕੱਢਣ ਦੀ ਕੋਈ ਯੋਜਨਾ ਨਹੀਂ ਬਣਾਈ ਜਿਹਦੇ ਕਾਰਨ ਦੁਕਾਨਦਾਰਾਂ ਦੇ ਵਿੱਚ ਕਾਫ਼ੀ ਰੋਸ਼ ਵੀ ਪਾਇਆ ਜਾ ਰਿਹਾ ਹੈ ਉਨ੍ਹਾਂ ਨੇ ਕਿਹਾ ਕਿ ਅਧਿਕਾਰੀਆਂ ਦੇ ਵੱਲੋਂ ਖਾਨਾਂ ਪੂਰਤੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਓਨਾ ਨੇ ਧਾਰੀਵਾਲ ਨਗਰ ਕੌਂਸਲ ਦੇ ਸੈਨਿਟਰੀ ਇੰਸਪੈਕਟਰ ਨੂੰ ਫੋਨ ਕਰ ਸਾਰੀ ਘਟਨਾ ਦੇ ਬਾਰੇ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਧਾਰੀਵਾਲ ਨਗਰ ਕੌਂਸਲ ਨੇ ਭਾਵੇਂ ਆਪਣੇ ਕਰਮਚਾਰੀ ਪਾਣੀ ਦੀ ਨਿਕਾਸੀ ਕਰਨ ਦੇ ਲਈ ਭੇਜੇ ਪਾਣੀ ਦਾ ਨਿਕਾਸ ਨਾ ਹੋ ਪਾਇਆ ਉਨ੍ਹਾਂ ਨੇ ਕਿਹਾ ਕਿ ਸੜਕ ਬਣਾਉਣ ਵਾਲੇ ਠੇਕੇਦਾਰ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਜੇਸੀਬੀ ਮਸ਼ੀਨ ਦੇ ਨਾਲ ਸੜਕ ਦੇ ਇਰਦ-ਗਿਰਦ ਪਾਈ ਮਿੱਟੀ ਕਲ ਨੂੰ ਚੁੱਕ ਦੇਣਗੇ ਮਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਹ ਸਮੱਸਿਆ ਦਾ ਹੱਲ ਜਲਦੀ ਕੀਤਾ ਜਾਵੇ