ਅਧਿਆਪਕ ਦੀ ਹੈਵਾਨੀਅਤ; ਦੂਜੀ ਜਮਾਤ ਦੇ 2 ਵਿਦਿਆਰਥੀਆਂ ਨੂੰ ਡੰਡੇ ਮਾਰ ਮਾਰ ਕੀਤਾ ਬੇਹੋਸ਼

in #delhi2 years ago

ਇੱਕ ਵਾਰ ਫਿਰ ਅਧਿਆਪਕਾ ਦਾ ਘਿਨੌਣਾ ਚਿਹਰਾ ਸਾਹਮਣੇ ਆਇਆ ਹੈ। ਆਗਰਾ (Agra School Beatingh News) 'ਚ ਇਕ ਪ੍ਰਾਈਵੇਟ ਸਕੂਲ ਦੇ ਅਧਿਆਪਕ ਨੇ ਟੀ-ਸ਼ਰਟ ਨਾ ਪਾਉਣ 'ਤੇ ਇਕ ਵਿਦਿਆਰਥੀ ਦੀ ਕਥਿਤ ਤੌਰ 'ਤੇ ਡੰਡੇ ਨਾਲ ਕੁੱਟਮਾਰ (Teacher Beating Students Brutly) ਕੀਤੀ। ਦੋਸ਼ ਹੈ ਕਿ ਅਧਿਆਪਕ ਨੇ ਬੱਚੇ ਨੂੰ ਇੰਨਾ ਕੁੱਟਿਆ ਕਿ ਉਹ ਸਕੂਲ ਵਿੱਚ ਹੀ ਬੇਹੋਸ਼ ਹੋ ਗਿਆ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਯੂਪੀ ਦੇ ਸ਼ਰਾਵਸਤੀ ਵਿੱਚ ਅਧਿਆਪਕ ਦੀ ਕੁੱਟਮਾਰ ਕਾਰਨ ਇੱਕ ਬੱਚੇ ਦੀ ਮੌਤ ਹੋ ਗਈ ਸੀ।ਪੁਲੀਸ ਅਨੁਸਾਰ ਇੱਥੋਂ ਦੇ ਮਾਲਪੁਰਾ ਧਨੌਲੀ ਦੇ ਰਾਜ ਪਬਲਿਕ ਹਾਇਰ ਸੈਕੰਡਰੀ ਸਕੂਲ (Raj Public Higher Secondary School) ਵਿੱਚ ਬੁੱਧਵਾਰ ਨੂੰ ਡਰੈਸ ਕੋਡ ਤਹਿਤ ਟੀ-ਸ਼ਰਟ ਪਾ ਕੇ ਸਕੂਲ ਆਉਣਾ ਸੀ। ਉਸ ਅਨੁਸਾਰ ਦੂਜੀ ਜਮਾਤ ਦੇ ਨੌਂ ਸਾਲਾ ਮਿਤੇਸ਼ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਉਹ ਟੀ-ਸ਼ਰਟ ਪਾ ਕੇ ਨਹੀਂ ਗਿਆ ਸੀ, ਜਿਸ 'ਤੇ ਅਧਿਆਪਕ ਨੇ ਉਸ ਦੀ ਡੰਡੇ ਨਾਲ ਕੁੱਟਮਾਰ ਕੀਤੀ। ਰਿਸ਼ਤੇਦਾਰਾਂ ਦਾ ਦੋਸ਼ ਹੈ ਕਿ ਮਿਤੇਸ਼ ਦੇ ਸਿਰ 'ਤੇ ਵੀ ਸੱਟ ਲੱਗੀ ਹੈ ਅਤੇ ਉਹ ਬੇਹੋਸ਼ ਹੋ ਗਿਆ।