ਪਰਿਵਾਰ ਦੇ ਮੈਂਬਰਾਂ ਨਾਲ ਮਿਲ ਕੇ ਪਤਨੀ ਦੀ ਕੀਤੀ ਕੁੱਟਮਾਰ ਤੇ ਕਰਵਾਇਆ ਗਰਭਪਾਤ

in #delhi2 years ago

12_09_2022-images_9133146_m.jpgਕੰਬੋ ਥਾਣੇ ਦੀ ਪੁਲਿਸ ਨੇ ਪਤਨੀ ਨਾਲ ਕੁਕਰਮ ਕਰਨ ਅਤੇ ਉਸ ਦਾ ਗਰਭਪਾਤ ਕਰਵਾਉਣ ਦੇ ਦੋਸ਼ ਹੇਠ ਰੀਅਲ ਅਸਟੇਟ ਦਾ ਕਾਰੋਬਾਰੀ ਰਾਕੇਸ਼ ਕੁਮਾਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੀਡ਼ਤਾ ਨੇ ਦੋਸ਼ ਲਾਇਆ ਕਿ ਉਸ ਦੇ ਪਤੀ ਦੀ ਸਿਆਸਤ ਵਿਚ ਕਾਫੀ ਪਹੁੰਚ ਹੈ, ਜਿਸ ਕਾਰਨ ਉਸ ਦੇ ਖਿਲਾਫ਼ ਕੇਸ ਦਰਜ ਹੋਣ ਵਿਚ ਸੱਤ ਮਹੀਨੇ ਲੱਗ ਗਏ। ਐੱਫਆਈਆਰ ਤੋਂ ਅਸੰਤੁਸ਼ਟ ਪੀਡ਼ਤਾ ਨੇ ਸੀਐੱਮ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਨੂੰ ਇਨਸਾਫ਼ ਦੀ ਗੁਹਾਰ ਲਗਾਉਂਦੇ ਹੋਏ ਮਾਮਲੇ ਵਿਚ ਹੋਰ ਧਰਾਵਾਂ ਲਗਾਉਣ ਦੀ ਅਪੀਲ ਕੀਤੀ ਹੈ। ਵਿਆਹੁਤਾ ਔਰਤ ਨੇ ਦੋਸ਼ ਲਾਇਆ ਕਿ ਉਸ ਦਾ ਪਤੀ ਰਾਕੇਸ਼ ਕੁਮਾਰ ਪੇਲੇਟੀਮ ਸਿਟੀ ਵਿਚ ਰਹਿੰਦਾ ਹੈ ਅਤੇ ਉਹ ਪਹਿਲਾਂ ਹੀ ਡੋਲੀ ਨਾਮਕ ਔਰਤ ਨਾਲ ਵਿਆਹਿਆ ਹੋਇਆ ਸੀ। ਮੁਲਜਮ ਨੇ ਉਸ ਨੂੰ ਦੱਸਿਆ ਸੀ ਕਿ ਉਸ ਦਾ ਤਲਾਕ ਹੋ ਗਿਆ ਹੈ ਅਤੇ ਉਸ ਨੇ 14 ਜੁਲਾਈ 2020 ਨੂੰ ਉਸ ਨਾਲ ਵਿਆਹ ਕਰਵਾ ਲਿਆ। ਪਰ ਵਿਆਹ ਤੋਂ ਬਾਅਦ ਡੋਲੀ ਵੀ ਉਸ ਦੇ ਘਰ ਹੀ ਰਹਿੰਦੀ ਸੀ। ਪੀਡ਼ਤਾ ਨੇ ਦੋਸ਼ ਲਾਇਆ ਕਿ ਜਦੋਂ ਉਸ ਨੇ ਵਿਰੋਧ ਕੀਤਾ ਤਾਂ ਪਤੀ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਘਰ ਵਿਚ ਕੈਦ ਕਰ ਲਿਆ। ਪੀਡ਼ਤਾ ਨੇ ਦੋਸ਼ ਲਾਇਆ ਕਿ ਪਤੀ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਉਸ ਦਾ ਦੋ ਵਾਰ ਗਰਭਪਾਤ ਵੀ ਕਰਵਾਇਆ। ਇਸ ਵਿਚ ਇਕ ਡਾਕਟਰ ਨੇ ਵੀ ਭੂਮਿਕਾ ਨਿਭਾਈ। ਫਿਰ ਉਹ ਕਿਸੇ ਤਰ੍ਹਾਂ ਮੁਲਜ਼ਮਾਂ ਦੇ ਚੁੰਗਲ ’ਚੋਂ ਭੱਜ ਕੇ ਬਚ ਨਿਕਲੀ ਅਤੇ ਕਿਸੇ ਤਰ੍ਹਾਂ ਪੁਲਸ ਅਤੇ ਆਪਣੇ ਪਰਿਵਾਰ ਨੂੰ ਸੂਚਨਾ ਦਿੱਤੀ।