ਲੁਧਿਆਣਾ 'ਚ ਰਿਸ਼ਤੇਦਾਰਾਂ ਨਾਲ ਮਿਲ 12 ਸਾਲਾ ਲੜਕੀ ਨੂੰਵਿਆਹਾਂ 'ਚ ਚੋਰੀ ਲਈ ਕੀਤਾ ਟਰੇਂਡ, ਮਾਂ-ਧੀ ਗ੍ਰਿਫਤਾਰ

in #delhi2 years ago

ਸ਼ਹਿਰ ਵਿੱਚ 26 ਅਤੇ 27 ਸਤੰਬਰ ਨੂੰ ਪੈਲੇਸ ਵਿੱਚ ਹੋਏ ਦੋ ਵਿਆਹਾਂ ਵਿੱਚ ਦਾਖ਼ਲ ਹੋ ਕੇ ਲਾੜੀ ਅਤੇ ਉਸ ਦੇ ਰਿਸ਼ਤੇਦਾਰਾਂ ਦਾ ਪਰਸ ਚੋਰੀ ਕਰਨ ਵਾਲੀ ਮਾਂ-ਧੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਔਰਤ ਨੇ ਦੋ ਰਿਸ਼ਤੇਦਾਰਾਂ ਨਾਲ ਮਿਲ ਕੇ ਆਪਣੀ 12 ਸਾਲਾ ਲੜਕੀ ਨੂੰ ਵਿਆਹਾਂ ਵਿਚ ਚੋਰੀ ਕਰਨ ਦੀ ਸਿਖਲਾਈ ਦਿੱਤੀ ਸੀ। ਇਨ੍ਹਾਂ ਕੋਲੋਂ ਚੋਰੀ ਦਾ ਪਰਸ ਅਤੇ ਦੋ ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ। ਦੋਵਾਂ ਨੂੰ ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਔਰਤ ਨੂੰ ਇਕ ਦਿਨ ਦੇ ਪੁਲਿਸ ਰਿਮਾਂਡ 'ਤੇ ਅਤੇ 12 ਸਾਲਾ ਲੜਕੀ ਨੂੰ ਜਲੰਧਰ ਸਥਿਤ ਗਾਂਧੀ ਵਿਨੀਤਾ ਆਸ਼ਰਮ ਵਿਖੇ ਭੇਜ ਦਿੱਤਾ ਹੈ।