ਦੀਪ ਸਿੱਧੂ ਨੂੰ ਸਰਕਾਰਾਂ ਨੇ ਐਕਸੀਡੈਂਟ ਦਾ ਰੂਪ ਦੇ ਕੇ ਕੀਤਾ ਸ਼ਹੀਦ

in #punjab2 years ago

ਅੰਮ੍ਰਿਤਪਾਲ ਸਿੰਘ ਨੇ ਦੀਪ ਸਿੱਧੂ ਦੀ ਦੋਸਤ ਰੀਨਾ ਰਾਏ ਦੀ ਦੀਪ ਦੀ ਮੌਤ ਨੂੰ ਲੈ ਕੇ ਦਿੱਤੀ ਥਿਊਰੀ ਨੂੰ ਨਕਾਰ ਦਿੱਤਾ ਹੈ । ਹਾਲ ਹੀ 'ਚ ਅਮ੍ਰਿਤਪਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕਰ ਕੇ ਦੀਪ ਸਿੱਧੂ ਨੂੰ ਸ਼ਹੀਦ ਦੱਸਿਆ ਹੈ।

ਉਨ੍ਹਾਂ ਵੀਡੀਓ ਚ ਕਿਹਾ ਕਿ ਦੀਪ ਸਿੱਧੂ ਨੂੰ ਹਕੂਮਤ ਨੇ ਬੜੇ ਧੋਖੇ ਨਾਲ ਐਕਸੀਡੈਂਟ ਦਾ ਰੂਪ ਦੇ ਕੇ ਸ਼ਹੀਦ ਕੀਤਾ। ਕੁਝ ਦਿਨ ਪਹਿਲਾਂ ਦੀਪ ਸਿੱਧੂ ਦੀ ਦੋਸਤ ਰੀਨਾ ਰਾਏ ਨੇ ਇੱਕ ਇੰਟਰਵਿਊ ਦੌਰਾਨ ਦੀਪ ਸਿੱਧੂ ਦੀ ਮੌਤ ਨੂੰ ਐਕਸੀਡੈਂਟ ਦੱਸਿਆ ਸੀ। ਰੀਨਾ ਰਾਏ ਨੇ ਕੁਝ ਲੋਕਾਂ 'ਤੇ ਦੀਪ ਸਿੱਧੂ ਦੀ ਮੌਤ ਨੂੰ ਲੈ ਕੇ ਗੁੰਮਰਾਹ ਕਰਨ ਦੇ ਇਲਜ਼ਾਮ ਵੀ ਲਾਏ ਸਨ।

ਹੁਣ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਦੀ ਨਵੀਂ ਵੀਡੀਓ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਵੀਡੀਓ ਚ ਅਮ੍ਰਿਤਪਾਲ ਨੇ ਦੱਸਿਆ ਕਿ ਦੀਪ ਸਿੱਧੂ ਦੀ ਪਹਿਲੀ ਬਰਸੀ 'ਤੇ ਪਿੰਡ ਬੁੱਧਸਿੰਘ ਵਾਲਾ(ਮੋਗਾ) ਵਿਖੇ 19 ਫਰਵਰੀ ਨੂੰ ਸ਼ਹੀਦੀ ਸਮਾਗਮ ਮਨਾਇਆ ਜਾਵੇਗਾ ਅਤੇ ਪਿੰਡ 'ਚ ਹੀ ਟੀਮ ਦੀਪ ਸਿੱਧੂ ਵੱਲੋਂ ਤਿਆਰ ਕੀਤੇ ਸ਼ਹੀਦੀ ਦਰਵਾਜ਼ੇ ਦਾ ਉਦਘਾਟਨ ਵੀ ਕੀਤਾ ਜਾਵੇਗਾ।