ਸ਼ਹੀਦੀ ਦਿਹਾੜੇ ਮੌਕੇ ਉੱਤਮ ਨਗਰ ਦੇ ਵੱਖ- ਵੱਖ ਗੁਰਦੁਆਰਾ ਸਾਹਿਬਾਨ ਵਿੱਖੇ ਸਮਾਗਮ ਅਤੇ ਛਬੀਲ ਸੇਵਾ
ਜਿੱਥੇ ਪੂਰੀ ਦੁਨੀਆ ਚ ਨਾਨਕ ਨਾਮ ਲੇਵਾ ਸੰਗਤ ਵਲੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਓਥੇ ਹੀ ਵਾਰਡ ਨੰ 31 ਉੱਤਮ ਨਗਰ ਦੀਆ ਸੰਗਤਾਂ ਵਲੋਂ ਵੱਖ- ਵੱਖ ਗੁਰਦੁਆਰਾ ਸਾਹਿਬਾਨ ਵਿੱਖੇ ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਦੁਆਰਿਆ ਚ ਕੀਰਤਨ ਸਮਾਗਮ ਅਤੇ ਛਬੀਲ ਦੇ ਲੰਗਰ ਲਾਏ ਗਏ।
ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਇਲਾਕੇ ਤੋਂ ਨੌਜਵਾਨ ਮੈਂਬਰ ਰਮਨਜੋਤ ਸਿੰਘ ਮੀਤਾ ਨੇ ਗੁਰਦਵਾਰਿਆਂ ਵਿੱਚ ਪਹੁੰਚ ਕੇ ਹਾਜ਼ਰੀ ਭਰੀ ਅਤੇ ਲੰਗਰਾਂ ਵਿਚ ਸੇਵਾ ਕੀਤੀ।
ਮੀਤਾ ਨੇ ਕਿਹਾ ਕਿ ਉਤਮ ਨਗਰ ਵਾਰਡ ਦੀਆਂ ਸੰਗਤਾਂ ਨੇ ਉਨ੍ਹਾਂ ਤੇ ਯਕੀਨ ਕਰਕੇ ਵੱਡੇ ਬਹੁਮਤ ਨਾਲ ਜਤਾ ਕਿ ਇਸ ਇਲਾਕੇ ਚੋ ਇੱਕ ਨੌਜਵਾਨ ਨੂੰ ਦਿੱਲੀ ਕਮੇਟੀ ਚ ਮੈਂਬਰ ਚੁਣ ਕਿ ਸੇਵਾ ਲਈ ਭੇਜਿਆ ਹੈ। ਇਸ ਲਈ ਮੇਰਾ ਵੀ ਫਰਜ਼ ਬਣਦਾ ਹੈ ਕਿ ਮੈਂ ਸੰਗਤਾਂ ਵਲੋਂ ਦਿਤੀ ਸੇਵਾ ਨੂੰ ਤਨਦੇਹੀ ਨਾਲ ਨਿਭਾ ਸਕਾ । ਮੀਤਾਂ ਨੇ ਕਿਹਾ ਕਿ ਓ ਆਪਣੇ ਇਲਾਕੇ ਦੀਆਂ ਸੰਗਤਾਂ ਵੱਲੋਂ ਕਰਵਾਏ ਜਾਂਦੇ ਹਰ ਸਮਾਗਮ ਤੇ ਪਹੁੰਚਦੇ ਹਨ ਅਤੇ ਸੰਗਤਾਂ ਦੀ ਅਸੀਸ ਪ੍ਰਾਪਤ ਕਰਦੇ ਹਨ।
ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਗੁਰਮੀਤ ਸਿੰਘ ਮੀਤਾ ਨੇ ਵੀ ਹਾਜ਼ਰੀ ਭਰੀ।
ਗੁਰਦੇਵ ਸਿੰਘ ਗਿੱਲ
जब wortheum news में लाइक करने पर ही एक दूसरे का फायदा होगा तब क्यों ना हम एक दूसरे को लाइक करें। हमने आपको लाइक ओर फॉलो किया है ।प्लीज़ आप भी हमे लाइक ओर फॉलो। करें।....todazsnews🙏🌹