ਗਰਮੀਆਂ ਦੀਆਂ ਛੁੱਟੀਆਂ ਵਿਚ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿਚ ਸਮਰ ਕੈਂਪ ਆਯੋਜਿਤ

in #wortheumnews2 years ago

ਦਿੱਲੀ ਗੁਰਦੁਅਰਾ ਪ੍ਰਬੰਧਕ ਕਮੇਟੀ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਵਿਚ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿਚ ਸਮਰ ਕੈਂਪ ਆਯੋਜਿਤ20220531_071515.jpg

1500 ਬੱਚਿਆਂ ਨੇ ਕੈਂਪਾਂ ਵਿਚ ਕੀਤੀ ਸ਼ਮੂਲੀਅਤ : ਵਿਕਰਮ ਸਿੰਘ ਰੋਹਿਣੀScreenshot_20220531-071635_Gmail.jpg

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਰਮੀ ਦੀਆਂ ਛੁੱਟੀਆਂ ਵਿਚ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੀਆਂ ਸਾਰੀਆਂ ਬ੍ਰਾਂਚਾਂ ਵਿਚ ਸਮਰ ਕੈਂਪ ਲਗਾਏ ਗਏ ਹਨ ਜਿਹਨਾਂ ਵਿਚ 1500 ਤੋਂ ਵੱਧ ਬੱਚਿਆਂ ਨੇ ਸ਼ਮੂਲੀਅਤ ਕੀਤੀ।20220531_071450.jpg
ਇਸ ਬਾਰੇ ਜਾਣਕਾਰੀ ਦਿੰਦਿਆਂ ਕਮੇਟੀ ਦੇ ਐਜੂਕੇਸ਼ਨ ਸੈਲ ਦੇ ਚੇਅਰਮੈਨ ਵਿਕਰਮ ਸਿੰਘ ਰੋਹਿਣੀ, ਖੇਡ ਸੈਲ ਦੇ ਚੇਅਰਮੈਨ ਗੁਰਦੀਪ ਸਿੰਘ ਬਿੱਟੂ ਤੇ ਕੋ ਚੇਅਰਮੈਨ ਜ਼ੋਰਾਵਰ ਸਿੰਘ ਨੇ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਹ ਸਮਰ ਕੈਂਪ ਲਗਾਏ ਗਏ ਹਨ। ਇਹਨਾਂ ਵਿਚ ਬੱਚਿਆਂ ਨੂੰ ਸਿੱਖਿਆ ਦੀਆਂ ਐਕਸਟਰਾ ਕਲਾਸਾਂ, ਦੇ ਨਾਲ ਗਤਕਾ ਸਿੱਖਲਾਈ, ਸੰਗੀਤ ਸਿੱਖਲਾਈ, ਵੱਖ ਵੱਖ ਐਕਸਟਰਾ ਕਰੀਕੁਲਰ ਗਤੀਵਿਧੀਆਂ ਤੇ ਗੁਰਬਾਣੀ ਕਲਾਸਾਂ ਸਮੇਤ ਵੱਖ ਵੱਖ ਵੰਨਗੀਆਂ ਦੀ ਸਿੱਖਲਾਈ ਦਿੱਤੀ ਗਈ। Screenshot_20220531-071553_Gmail.jpgਸਰਦਾਰ ਰੋਹਿਣੀ ਨੇ ਦੱਸਿਆ ਕਿ ਇਹਨਾਂ ਕੈਂਪਾਂ ਵਾਸਤੇ ਕਮੇਟੀ ਮੁਲਾਜ਼ਮਾਂ ਦੇ ਨਾਲ ਨਾਲ ਸਮੂਹ ਸਕੂਲ ਸਟਾਫ ਵੱਲੋਂ ਵੱਡਮੁੱਲਾ ਸਹਿਯੋਗ ਦਿੱਤਾ ਗਿਆ।

Gurdev Singh Gill