ਸਾਹਮੁਖੀ (ਉਰਦੂ) ਦਾ 100 ਸਾਲਾ ਪੁਰਾਤਨ ਸਰੂਪ ਸਤਿਕਾਰ ਸਹਿਤ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਕੀਤਾ ਸੁਸ਼ੋਭਿਤ

in #wortheumnews2 years ago

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਹਮੁਖੀ (ਉਰਦੂ) ਦਾ 100 ਸਾਲਾ ਪੁਰਾਤਨ ਸਰੂਪ ਸਤਿਕਾਰ ਸਹਿਤ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਕੀਤਾ ਸੁਸ਼ੋਭਿਤ : ਜਸਪ੍ਰੀਤ ਸਿੰਘ ਕਰਮਸਰ20220531_070521.jpg

ਧਰਮ ਪ੍ਰਚਾਰ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸ੍ਰ. ਜਸਪ੍ਰੀਤ ਸਿੰਘ ਕਰਮਸਰ ਨੇ ਦੱਸਿਆ ਕਿ ਸ੍ਰੀ ਰਾਮ ਪ੍ਰਕਾਸ਼ ਕਵਾਤਰਾ ਜੀ ਦੇ ਪਰਿਵਾਰ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਜੋ ਸਾਹਮੁਖੀ (ਉਰਦੂ) ਵਿਚ ਤਕਰੀਬਨ 100 ਸਾਲਾ ਪੁਰਾਤਨ ਜੋ ਹਰੀ ਸਿੰਘ ਪ੍ਰਿੰਟਰਜ਼ ਲਾਹੌਰ ਦਾ ਪ੍ਰਿੰਟ ਹੋਇਆ ਅੱਜ ਉਨ੍ਹਾਂ ਦੇ ਪਰਿਵਾਰ ਪਾਸੋਂ ਸਤਿਕਾਰ ਸਹਿਤ ਪ੍ਰਾਪਤ ਕੀਤਾ।20220531_070657.jpg
ਦੇਸ਼ ਦੀ ਵੰਡ ਤੋਂ ਪਹਿਲਾਂ ਸ੍ਰੀ ਰਾਮ ਪ੍ਰਕਾਸ਼ ਕਵਾਤਰਾ ਜੀ ਦਾ ਪਰਿਵਾਰ ਪਾਕਿਸਤਾਨ ਦੇ ਸਰਗੋਂਦਾ ਵਿੱਚ ਰਹਿੰਦੇ ਸਨ। 1947 ਦੀ ਵੰਡ ਤੋਂ ਬਾਅਦ ਇਹ ਪਰਿਵਾਰ ਭਾਰਤ ਆਉਂਦੇ ਸਮੇਂ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਇਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸਾਹਿਬ ਭਾਰਤ ਲੈ ਕੇ ਆਏ। ਜਿੰਨੀ ਦੇਰ ਸ੍ਰੀ ਰਾਮ ਪ੍ਰਕਾਸ਼ ਕਵਾਤਰਾ ਜੀ ਜਿਊਂਦੇ ਰਹੇ ਉਹ ਇਸ ਪਾਵਨ ਸਰੂਪ ਸਾਹਿਬ ਦੀ ਸੇਵਾ-ਸੰਭਾਲ ਕਰਦੇ ਰਹੇ।20220531_070553.jpg ਹੁਣ ਉਨ੍ਹਾਂ ਦੇ ਪੁੱਤਰ ਸ੍ਰੀ ਰਜਿੰਦਰ ਕਵਾਤਰਾ ਜੋ ਕਿ ਉਰਦੂ ਭਾਸ਼ਾ ਨਾ ਜਾਣਦੇ ਹੋਣ ਕਾਰਨ ਇਹ ਪਾਵਨ ਸਰੂਪ ਸਾਹਿਬ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਤਿਕਾਰ ਸਹਿਤ ਸੌਂਪ ਦਿੱਤਾ ਤਾਂ ਜੋ ਪਾਵਨ ਸਰੂਪ ਸਾਹਿਬ ਦਾ ਸਤਿਕਾਰ ਬਣਿਆ ਰਹੇ। 20220531_070621.jpg

Gurdev Singh Gill