ਘਰ ਦੀ ਰਾਖੀ ਲਈ ਲਿਆਂਦੀ ਪਿਟਬੁਲ ਕੁੱਤੀ ਹੋਈ ਬੇਕਾਬੂ, ਦੋ ਭੈਣਾਂ ਨੋਚ-ਨੋਚ ਕੀਤਾ ਲਹੂ-ਲੁਹਾਨ

in #wortheum2 years ago

ਜਲੰਧਰ (ਸ਼ੋਰੀ) : ਗੜ੍ਹਾ ਇਲਾਕੇ ’ਚ ਪੈਂਦੇ ਕੰਨਿਆਂਵਾਲੀ ਮੁਹੱਲੇ ’ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਘਰ ਦੀ ਰਾਖੀ ਲਈ ਲਿਆਂਦੀ ਪਿਟਬੁਲ ਕੁੱਤੀ ਨੇ ਦੋ ਭੈਣਾਂ ਨੂੰ ਬੁਰੀ ਤਰ੍ਹਾਂ ਨਾਲ ਨੋਚ ਕੇ ਖਾ ਲਿਆ। ਦੋਵੇਂ ਭੈਣਾਂ ਦੇ ਕੁੱਤੀ ਨੇ ਡੂੰਘੇ ਜ਼ਖ਼ਮ ਕਰ ਦਿੱਤੇ ਅਤੇ ਉਹ ਖੂਨ ਨਾਲ ਲੱਥਪੱਥ ਹੋ ਗਈਆਂ। ਉਨ੍ਹਾਂ ਦੀਆਂ ਚੀਖਾਂ ਨੂੰ ਸੁਣ ਕੇ ਲੋਕ ਇਕੱਠੇ ਹੋਣ ਲੱਗੇ ਅਤੇ ਲੋਕਾਂ ਨੇ ਉਨ੍ਹਾਂ ਨੂੰ ਕੁੱਤੀ ਤੋਂ ਬਚਾਉਣ ਲਈ ਡੰਡੇ, ਲੋਹੇ ਦੀ ਰਾਡ ਆਦਿ ਦਾ ਡਰਾਵਾ ਦੇ ਕੇ ਬਹੁਤ ਮੁਸ਼ਕਿਲ ਨਾਲ ਕੁੱਤੀ ਨੂੰ ਕਾਬੂ ਕਰਕੇ ਉਸ ਨੂੰ ਦਰਵਾਜ਼ਾ ਲਾ ਕੇ ਬੰਦ ਕੀਤਾ। IMG_20220803_101450.jpg