ਪਿੰਡ ਵਾਸੀਆਂ ਨੇ ਬੋਲ੍ਹਿਆ ਪੁਲਸ ਚੌਂਕੀ 'ਤੇ ਧਾਵਾ, ਗ੍ਰਿਫ਼ਤਾਰ ਮੁਲਜ਼ਮ ਨੂੰ ਹੱਥਕੜੀ ਸਣੇ ਲੈ ਕੇ ਹੋਏ ਫ਼ਰਾਰ

in #wortheum2 years ago

ਅੰਮ੍ਰਿਤਸਰ (ਗੁਰਪ੍ਰੀਤ) : ਅੰਮ੍ਰਿਤਸਰ ਜ਼ਿਲ੍ਹੇ ਦੇ ਕਸਬਾ ਕੱਥੂਨੰਗਲ ਦੇ ਅਧੀਨ ਪੈਂਦੀ ਚੌਕੀ ਚਵਿੰਡਾ ਦੇਵੀ ਵਿਖੇ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ 9 ਗ੍ਰਾਮ ਹੈਰੋਇਨ ਸਮੇਤ ਫੜੇ ਇਕ ਮੁਲਜ਼ਮ ਨੂੰ ਉਸ ਦੇ ਸਾਥੀ ਪੁਲਸ ਚੌਂਕੀ ਵਿਚੋਂ ਹੱਥਕੜੀ ਸਣੇ ਆਪਣੇ ਨਾਲ ਲੈ ਕੇ ਫ਼ਰਾਰ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਰਾਤ 10 ਵਜੇ ਦੀ ਹੈ। ਫ਼ਰਾਰ ਮੁਲਜ਼ਮ ਦੀ ਪਛਾਣ ਅਕਾਸ਼ਦੀਪ ਵਜੋਂ ਹੋਈ ਹੈ, ਜਿਸ ਨੂੰ ਹੈਰੋਇਨ ਸਮੇਤ ਪੁਲਸ ਨੇ ਗ੍ਰਿਫ਼ਤਾਰ ਕੀਤਾ ਸੀ।ਅੰਮ੍ਰਿਤਸਰ ਸ਼ਹਿਰ 'ਚ ਰਾਤ ਸਮੇਂ ਪਿੰਡ ਦੀਆਂ ਜਨਾਨੀਆਂ ਸਮੇਤ ਕੁਝ ਲੋਕਾਂ ਨੇ ਪੁਲਸ ਚੌਕੀ 'ਤੇ ਧਾਵਾ ਬੋਲ ਦਿੱਤਾ। ਚੌਕੀ ’ਚ ਸਿਰਫ਼ 4 ਪੁਲਸ ਮੁਲਾਜ਼ਮ ਸਨ, ਜਿਨ੍ਹਾਂ ਦੇ ਸਾਹਮਣੇ ਐੱਨ.ਡੀ.ਪੀ.ਐੱਸ. ਐਕਟ ਤਹਿਤ ਫੜੇ ਗਏ ਇੱਕ ਮੁਲਜ਼ਮ ਨੂੰ ਲੋਕ ਭਜਾ ਕੇ ਲੈ ਗਏ। ਪਿੰਡ ਦੇ ਲੋਕਾਂ ਨੇ ਪੁਲਸ ’ਤੇ ਦੋਸ਼ ਲਾਇਆ ਕਿ ਜਿਸ ਨੌਜਵਾਨ ਨੂੰ ਫੜਿਆ ਗਿਆ ਹੈ, ਉਹ ਸਿਰਫ਼ ਨਸ਼ਾ ਕਰਦਾ ਹੈ। IMG_20220803_101935.jpg