ਪੰਜਾਬ ਦੇ DGP ਦੀ ਤਸਵੀਰ ਦਾ ਗਲਤ ਇਸਤੇਮਾਲ, ਪੰਜਾਬ ਪੁਲਸ ਵੱਲੋਂ ਅਲਰਟ ਜਾਰੀ

in #wortheum2 years ago

ਚੰਡੀਗੜ੍ਹ : ਪੰਜਾਬ ਦੇ ਡੀ. ਜੀ. ਪੀ. ਵੀਰੇਸ਼ ਕੁਮਾਰ ਭਾਵਰਾ ਦੀ ਤਸਵੀਰ ਦਾ ਸਾਈਬਰ ਕ੍ਰਾਈਮ ਕਰਨ ਵਾਲਿਆਂ ਵੱਲੋਂ ਗਲਤ ਇਸਤੇਮਾਲ ਕੀਤਾ ਗਿਆ ਹੈ। ਸਾਈਬਰ ਠੱਗਾਂ ਨੇ ਡੀ. ਜੀ. ਪੀ. ਦੀ ਤਸਵੀਰ ਲਾ ਕੇ ਵਟਸਐਪ ਆਈ. ਡੀ. ਬਣਾਈ ਅਤੇ ਕਈ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮੈਸਜ ਭੇਜ ਦਿੱਤੇ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਪੁਲਸ ਨੇ ਪੂਰੇ ਜ਼ਿਲ੍ਹੇ 'ਚ ਅਲਰਟ ਜਾਰੀ ਕਰ ਦਿੱਤਾ ਕਿ ਜੇਕਰ ਕਿਸੇ ਨੂੰ ਡੀ. ਜੀ. ਪੀ. ਦੀ ਤਸਵੀਰ ਲੱਗੇ ਵਟਸਐਪ ਦੇ ਮੈਸਜ ਆਉਣ ਤਾਂ ਸਾਈਬਰ ਕ੍ਰਾਈਮ ਸੈੱਲ ਨੂੰ ਸੂਚਿਤ ਕੀਤਾ ਜਾਵੇ।2022_6image_08_54_494921491bhawra.jpg