100 ਸਾਲ 'ਚ ਪਹਿਲੀ ਵਾਰ ਵਿਦੇਸ਼ੀ ਕਰਜ਼ਾ ਚੁਕਾਉਣ ਵਿਚ ਨਾਕਾਮਯਾਬ ਹੋਇਆ ਰੂਸ, ਜਾਣੋ ਵਜ੍ਹਾ

in #wortheum2 years ago

ਨਵੀਂ ਦਿੱਲੀ — ਯੂਕਰੇਨ 'ਤੇ ਹਮਲੇ ਤੋਂ ਬਾਅਦ ਪੱਛਮੀ ਦੇਸ਼ਾਂ ਵਲੋਂ ਰੂਸ 'ਤੇ ਲਾਈਆਂ ਗਈਆਂ ਆਰਥਿਕ ਪਾਬੰਦੀਆਂ ਦਾ ਅਸਰ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਰੂਸ ਨੇ 1918 ਤੋਂ ਬਾਅਦ ਪਹਿਲੀ ਵਾਰ ਵਿਦੇਸ਼ੀ ਕਰਜ਼ੇ ਦੀ ਅਦਾਇਗੀ ਵਿੱਚ ਡਿਫਾਲਟ ਕੀਤਾ ਹੈ। ਯਾਨੀ ਰੂਸ ਵਿਦੇਸ਼ੀ ਕਰਜ਼ੇ ਦੀ ਅਦਾਇਗੀ ਨਹੀਂ ਕਰ ਸਕਿਆ ਹੈ। ਅਮਰੀਕਾ ਸਮੇਤ ਪੱਛਮੀ ਦੇਸ਼ਾਂ ਵੱਲੋਂ ਲਾਈਆਂ ਗਈਆਂ ਆਰਥਿਕ ਪਾਬੰਦੀਆਂ ਕਾਰਨ ਰੂਸ ਦੂਜੇ ਦੇਸ਼ਾਂ ਦੇ ਕਰਜ਼ਦਾਰਾਂ ਦਾ ਭੁਗਤਾਨ ਕਰਨ ਤੋਂ ਅਸਮਰੱਥ ਹੈ। ਪਾਬੰਦੀਆਂ ਨੇ ਭੁਗਤਾਨ ਦਾ ਰਾਹ ਬੰਦ ਕਰ ਦਿੱਤਾ ਹੈ। ਸਥਿਤੀ ਇਹ ਹੈ ਕਿ ਰੂਸ ਕਰਜ਼ਾ ਮੋੜਨ ਵਿੱਚ ਡਿਫਾਲਟ ਹੋ ਗਿਆ ਹੈ। ਸੌ ਤੋਂ ਵੱਧ ਸਾਲ ਪਹਿਲਾਂ, 1918 ਵਿੱਚ, ਵਲਾਦੀਮੀਰ ਲੈਨਿਨ ਦੇ ਬੋਲਸ਼ੇਵਿਕਾਂ ਨੇ ਕਰਜ਼ਿਆਂ ਵਿੱਚ ਡਿਫਾਲਟ ਕੀਤਾ ਸੀ। ਆਓ ਜਾਣਦੇ ਹਾਂ ਰੂਸ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।2022_6image_13_03_534812187russia.jpg