ਅੰਮ੍ਰਿਤਸਰ: ਗੁਰੂ ਘਰ ਮੱਥਾ ਟੇਕਣ ਜਾ ਰਹੇ ਪਤੀ-ਪਤਨੀ ਉਤੇ ਚਲਾਈਆਂ ਗੋਲੀਆਂ, ਪਤੀ ਦੀ ਮੌਤ

in #wortheum2 years ago

ਅੰਮ੍ਰਿਤਸਰ ਦੇ ਛੇਹਰਟਾ ਦੇ ਪਿੰਡ ਕਾਲਾ ਵਿੱਚ ਇਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। 35 ਸਾਲਾ ਹਰਵਿੰਦਰ ਸਿੰਘ ਦੁਬਈ ਤੋਂ 7 ਦਿਨ ਪਹਿਲਾਂ ਘਰ ਆਇਆ ਸੀ। ਸਵੇਰੇ 3.30 ਵਜੇ ਪਤਨੀ ਸਮੇਤ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਮੋਟਰਸਾਈਕਲ ਉਤੇ ਰਵਾਨਾ ਹੋਇਆ ਸੀ।

ਛੇਹਰਟਾ ਨੇੜੇ 2 ਮੋਟਰਸਾਈਕਲਾਂ ਉਤੇ ਸਵਾਰ 4 ਲੁਟੇਰਿਆਂ ਵੱਲੋਂ ਰਸਤਾ ਰੋਕ ਕੇ ਲੁੱਟ ਖੋਹ ਕੀਤੀ ਗਈ। ਇਸ ਦੌਰਾਨ ਪਤੀ ਪਤਨੀ ਪਾਸੋਂ 3 ਮੋਬਾਇਲ ਤੇ ਨਗਦੀ ਖੋਹ ਲਈ ਗਈ। ਵਿਰੋਧ ਕਰਨ ਉਤੇ ਲੁਟੇਰਿਆਂ ਨੇ ਪਤੀ ਨੂੰ ਗੋਲੀ ਮਾਰ ਦਿੱਤੀ ਤੇ ਪਤਨੀ ਦੀ ਕੁੱਟਮਾਰ ਕੀਤੀ ਗਈ।9fcf.jpg